ਮੋਗਾ ਦੇ ਦਸਮੇਸ਼ ਨਗਰ ਧਰਮਕੋਟ ਵਿਖੇ ਘਰ ਨੂੰ ਜਾ ਰਹੀ ਇੱਕ ਮਹਿਲਾ ਬਲਵੀਰ ਕੌਰ ਦੇ 70 ਸਾਲਾ ਬਜ਼ੁਰਗ ਦੇ ਕੰਨਾਂ ’ਚੋਂ ਵਾਲੀਆਂ ਲਾਹੁਣ ਵਾਲੇ 2 ਆਰੋਪੀ ਬਿਕਰਮਜੀਤ ਸਿੰਘ ਵਾਸੀ ਭਿੰਡਰਕਲ,ਅਜੇ ਕੁਮਾਰ ਵਾਸੀ ਫਤਿਹਾਬਾਦ ਤਰਨ ਤਾਰਨ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਧਰਮਕੋਟ ਪੁਲਿਸ ਨੇ ਆਰੋਪੀਆਂ ਪਾਸੋਂ ਇੱਕ ਮੋਟਰਸਾਈਕਲ ਅਤੇ ਮਹਿਲਾ ਦੀਆਂ ਲੁੱਟੀਆਂ ਹੋਈਆਂ ਵਾਲੀਆਂ ਨੂੰ ਬਰਾਮਦ ਕੀਤੀਆਂ ਹਨ ।
ਇਸ ਸਬੰਧੀ ਪੜੀਤ ਬਲਵੀਰ ਕੌਰ 70 ਸਾਲਾਂ ਨੇ ਦੱਸਿਆ ਕਿ ਉਹ ਆਪਣੇ ਘਰ ਨੂੰ ਜਾ ਰਹੀ ਸੀ। ਜਦੋਂ ਆਪਣੀ ਗਲੀ ਵਿੱਚੋਂ ਲੰਘ ਰਹੀ ਸੀ ਤਾਂ ਪਿੱਛੋਂ ਦੋ ਵਿਅਕਤੀਆਂ ਨੇ ਆ ਕੇ ਉਸ ਦੇ ਕੰਨ ’ਚੋਂ ਵਾਲੀਆਂ ਉਤਾਰ ਲਈਆਂ ਅਤੇ ਭੱਜ ਗਏ, ਜਦ ਉਸ ਨੇ ਪਿੱਛਾ ਕੀਤਾ ਰੌਲਾ ਪਾਇਆ ਤਾਂ ਉਹ ਮੌਕੇ ਤੋਂ ਫ਼ਰਾਰ ਹੋ ਗਏ ਸਨ। ਘਟਨਾ ਦੀ ਸੀਸੀਟੀਵੀ ਕੈਮਰਿਆਂ ਦੇ ਅਧਾਰ ਤੇ ਉਕਤ ਦੋਵੇਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਹਿਲਾ ਬਲਵੀਰ ਕੌਰ ਦੇ ਬਿਆਨਾਂ ਦੇ ਅਧਾਰ ਤੇ ਵੱਖ ਵੱਖ-ਵੱਖ ਧਰਾਵਾਂ ਤਹਿਤ ਦੋਵੇਂ ਆਰੋਪੀਆਂ ’ਤੇ ਮਾਮਲਾ ਦਰਜ ਕਰ ਲਿਆ।