Monday, June 9, 2025
Homeपंजाबਪੁਲਿਸ ਹੁਣ ‘ਡੰਡੇ’ ਦੀ ਥਾਂ ‘ਡੇਟਾ’ ਨਾਲ ਕੰਮ ਕਰੇ: PM ਮੋਦੀ

ਪੁਲਿਸ ਹੁਣ ‘ਡੰਡੇ’ ਦੀ ਥਾਂ ‘ਡੇਟਾ’ ਨਾਲ ਕੰਮ ਕਰੇ: PM ਮੋਦੀ

ਪੰਜਾਬ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਹੈ ਕਿ ਤਿੰਨ ਨਵੇਂ ਫੌਜਦਾਰੀ ਨਿਆ ਕਾਨੂੰਨ ‘ਨਾਗਰਿਕ ਪਹਿਲਾਂ, ਗੌਰਵ ਪਹਿਲਾਂ ਤੇ ਨਿਆਂ ਪਹਿਲਾਂ’ ਦੇ ਵਿਚਾਰ ਨਾਲ ਪਾਸ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਹੁਣ ‘ਡੰਡੇ’ ਦੀ ਥਾਂ ਡੇਟਾ ਨਾਲ ਕੰਮ ਕਰਨ ਦੀ ਲੋੜ ਹੈ। ਰਾਜਾਂ ਦੇ ਪੁਲਿਸ ਮੁਖੀਆਂ (ਡੀਜੀਪੀ’ਜ਼) ਤੇ ਇੰਸਪੈਕਟਰ ਜਨਰਲਾਂ ਦੀ 58ਵੀਂ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਪੁਲਿਸ ਨੂੰ ਨਸੀਹਤ ਦਿੱਤੀ ਕਿ ਉਹ ਮਹਿਲਾਵਾਂ ਦੀ ਸੁਰੱਖਿਆ ਯਕੀਨੀ ਬਣਾਉਣ ਤਾਂ ਕਿ ਉਹ ਬੇਖੌ਼ਫ ਹੋ ‘ਕਦੇ ਵੀ ਤੇ ਕਿਤੇ ਵੀ’ ਕੰਮ ਕਰ ਸਕਣ।

ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਨਵੇਂ ਫੌਜਦਾਰੀ ਕਾਨੂੰਨ ‘ਨਾਗਰਿਕ ਪਹਿਲਾਂ, ਮਾਣ-ਸਨਮਾਨ ਪਹਿਲਾਂ ਤੇ ਨਿਆਂ ਪਹਿਲਾਂ’ ਦੇ ਵਿਚਾਰ ਨਾਲ ਘੜਿਆ ਗਿਆ ਹੈ ਤੇ ਪੁਲਿਸ ਨੂੰ ਚਾਹੀਦਾ ਹੈ ਕਿ ਉਹ ਹੁਣ ‘ਡੰਡੇ’ ਦੀ ਥਾਂ ‘ਡੇਟਾ’ ਨਾਲ ਕੰਮ ਕਰੇ। ਭਾਰਤੀਯ ਨਿਆਏ ਸੰਹਿਤਾ, ਭਾਰਤੀਯ ਨਾਗਰਿਕ ਸੁਰਕਸ਼ਾ ਸੰਹਿਤਾ ਤੇ ਭਾਰਤੀਯ ਸਾਕਸ਼ਯ ਅਧਿਨਿਯਮ ਹਾਲ ਹੀ ਵਿੱਚ ਅਮਲ ’ਚ ਲਿਆਂਦੇ ਗਏ ਹਨ ਤੇ ਇਹ ਕ੍ਰਮਵਾਰ ਇੰਡੀਅਨ ਪੀਨਲ ਕੋਡ-1860, ਸੀਆਰਪੀਸੀ-1898 ਤੇ ਦਿ ਇੰਡੀਅਨ ਐਵੀਡੈਂਸ ਐਕਟ 1872 ਦੀ ਥਾਂ ਲੈਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨਵੇਂ ਕਾਨੂੰਨ ਭਾਰਤ ਦੇ ਫੌਜਦਾਰੀ ਨਿਆਂ ਪ੍ਰਬੰਧ ਦੀ ਕਾਇਆਕਲਪ ਕਰਨਗੇ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨਾਂ ਵਿੱਚ ਮਹਿਲਾਵਾਂ ਤੇ ਮੁਟਿਆਰਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੇ ਸੁਰੱਖਿਆ ਪ੍ਰਤੀ ਵਧੇਰੇ ਸੰਵੇਦਸ਼ਨੀਲ ਬਣਾਉਣ ’ਤੇ ਜ਼ੋਰ ਦਿੱਤਾ ਗਿਆ ਹੈ।

यह भी पढ़े:  https://newstrendz.co.in/punjab/weather-update-dense-fog-and-cold-in-punjab-yellow-alert-weather-may-be-mild-from-10/

RELATED ARTICLES
- Advertisment -spot_imgspot_img

Most Popular