SGPC ਚੋਣਾਂ ਲੜੇਗੀ ਸਰਬਜੀਤ ਖਾਲਸਾ ਦੀ ਪਤਨੀ ਸੰਦੀਪ ਕੌਰ

ਫਰੀਦਕੋਟ ਤੋਂ ਜਿੱਤੇ MP ਸਰਬਜੀਤ ਸਿੰਘ ਖਾਲਸਾ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਰਬਜੀਤ ਸਿੰਘ ਖਾਲਸਾ ਨੇ ਦੱਸਿਆ ਕਿਹਾ ਕਿ ਉਨ੍ਹਾਂ ਦੀ ਪਤਨੀ ਸੰਦੀਪ ਕੌਰ SGPC ਚੋਣ ਲੜੇਗੀ। ਸਰਬਜੀਤ ਸਿੰਘ ਨੇ ਕਿਹਾ ਕਿ ਅਸੀਂ ਅਕਾਲੀ ਦਲ ਦੇ ਨਾਲ ਪਾਰਟੀ ਦਾ ਨਾਮ ਜੋੜ ਕੇ ਰਖਾਂਗੇ।

ਦੱਸ ਦੇਈਏ ਕਿ MP ਸਰਬਜੀਤ ਸਿੰਘ ਖਾਲਸਾ ਕੱਲ੍ਹ ਅਮਿਤ ਸਾਹ ਨੂੰ ਮਿਲਣ ਲਈ ਦਿੱਲੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਫਰੀਦਕੋਟ, ਅੰਮ੍ਰਿਤਪਾਲ, ਪੰਜਾਬ ਦੇ ਮਸਲਾ ਵੀ ਚੁੱਕਣਗੇ।  ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਆਪਣੀ ਪਤਨੀ ਨੂੰ ਕਦੇ ਨਹੀਂ ਰੋਕਿਆ, ਜੇਕਰ ਉਹ ਸਿਆਸਤ ’ਚ ਆਉਣ ਚਾਹੁੰਦੇ ਹਨ ਤਾਂ ਜੀ ਸਦਕੇ ਆ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਮਨੀ ਚੋਣ ’ਚ ਲੜਾਉਣ ਤੋਂ ਪਹਿਲਾਂ SGPC ਚੋਣਾਂ ਲੜਾਉਣਗੇ। ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਸੰਗਤ ਵੀ ਇਹੀ ਚਾਹੁੰਦੀ ਹੈ ਕਿ ਉਨ੍ਹਾਂ ਦੀ ਪਤਨੀ ਸਿਆਸਤ ਵਿਚ ਆਉਣ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਨਾਲ ਜੋੜ ਕੇ ਜਲਦ ਨਵੀਂ ਪਾਰਟੀ ਵੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ’ਚ ਅਮ੍ਰਿਤਪਾਲ ਦੀ ਸ਼ਮੂਲੀਅਤ ਵੀ ਰਹੇਗੀ। ਉਨ੍ਹਾਂ ਨੇ ਦੱਸਿਆ ਕਿ SAD ਦੇ ਬਾਗੀ ਧੜੇ ਨੂੰ ਲੈ ਕੇ ਵਿਚਾਰ ਕਰ ਰਹੇ ਹਾਂ।