ਸੰਗਰੂਰ ਦੇ ਮੂਨਕ ਦਾ ਰਹਿਣ ਵਾਲਾ ਸੁਰਿੰਦਰ ਸਿੰਘ ਰਾਜਸਥਾਨ ਦੇ ਗੰਗਾਨਗਰ ’ਚ ਸ਼ਹੀਦ ਹੋ ਗਿਆ। ਸੁਰਿੰਦਰ ਸਿੰਘ ਭਾਰਤੀ ਫੌਜ ਦੇ 14 ਸਿੱਖ ਰੈਜੀਮੇਂਟ ’ਚ ਭਰਤੀ ਹੋਇਆ ਸੀ, ਜਿਸਦੀ ਕੱਲ੍ਹ ਟ੍ਰੇਨਿੰਗ ਦੌਰਾਨ ਜਾਨ ਚਲੀ ਗਈ।
ਡਿਊਟੀ ਦੌਰਾਨ ਸ਼ਹੀਦ ਹੋਏ ਨਾਇਕ ਸੁਰਿੰਦਰ ਸਿੰਘ ਦਾ ਉਸਦੇ ਜੱਦੀ ਪਿੰਡ ਡੂਡੀਆਂ ’ਚ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਜਿਵੇਂ ਹੀ ਜਵਾਨ ਦੇ ਸ਼ਹੀਦ ਹੋਣ ਦੀ ਖ਼ਬਰ ਪਿੰਡ ’ਚ ਪੁੱਜੀ ਤਾਂ ਸੋਗ ਦੀ ਲਹਿਰ ਦੋੜ ਗਈ।