ਅੰਮ੍ਰਿਤਸਰ: ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਸਰਹੱਦੀ ਪਿੰਡ ਮਹਾਵਾ ਦੇ ਇਕ ਨਾਬਾਲਗ ਦੀ ਝੋਨੇ ਦੇ ਖੇਤਾਂ ਵਿਚੋਂ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਗੁਰਦਿੱਤ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਪਿੰਡ ਮਹਾਵਾ ਵਜੋਂ ਹੋਈ ਹੈ। ਮ੍ਰਿਤਕ ਦੇ ਚਾਚਾ ਭਿੰਦੇ ਸ਼ਾਹ ਅਤੇ ਜੀਜਾ ਮਨਜੀਤ ਸਿੰਘ ਦੋਦੇ ਨੇ ਦੱਸਿਆ ਕਿ ਗੁਰਦਿੱਤ ਸਿੰਘ ਮਾਨ ਦੇ ਪਿਤਾ ਸੂਬੇਦਾਰ ਅਜਮੇਰ ਸਿੰਘ ਦੀ ਦੋ ਸਾਲ ਪਹਿਲਾਂ ਦੀ ਮੌਤ ਚੁੱਕੀ ਹੈ ਤੇ ਮ੍ਰਿਤਕ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ।
ਉਨ੍ਹਾਂ ਕਿਹਾ ਕਿ ਗੁਰਦਿੱਤ ਦੇ ਗਲ ਵਿਚ ਸੋਨੇ ਦੀ ਚੇਨ, ਕੰਨ ਵਿਚ ਸੋਨੇ ਦੀ ਨੱਤੀ, ਚਾਂਦੀ ਦਾ ਕੜਾ ਅਤੇ ਕੋਲ ਦੋ ਮੋਬਾਇਲ ਸਨ। ਉਸ ਦੀਆਂ ਸਾਰੀਆਂ ਚੀਜ਼ਾਂ ਨਹੀਂ ਮਿਲੀਆਂ। ਸ਼ੱਕ ਕੀਤਾ ਜਾ ਰਿਹਾ ਹੈ ਕਿ ਕਿਸੇ ਨੇ ਲਾਲਚ ਵਿਚ ਆ ਕੇ ਉਸ ਦਾ ਕਤਲ ਕਰ ਦਿਤਾ ਹੈ। ਪੁਲਿਸ ਥਾਣਾ ਘਰਿੰਡਾ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ। ਭਰਾ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਭੈਣਾਂ ਦਾ ਰੋ-ਰੋ ਬੁਰਾ ਹਾਲ ਹੈ।