ਕੋਰਟ ਮੈਰਿਜ ਤੋਂ ਨਰਾਜ਼ ਪਿਤਾ ਨੇ ਵਿਆਹੁਤਾ ਲੜਕੀ ਨੂੰ ਸੜਕ ‘ਤੇ ਘਸੀਟਿਆ ਕੀਤੀ ਕੁੱਟਮਾਰ

ਮੋਗਾ ਦੇ ਸਰਦਾਰ ਨਗਰ ਜਿਥੇ ਇਕ ਕਸ਼ਿਸ਼ ਨਾਮ ਦੀ ਲੜਕੀ ਨੇ 23 ਮਈ ਨੂੰ ਆਪਣੀ ਮਰਜ਼ੀ ਨਾਲ ਦੁਸਾਂਝ ਰੋਡ ਦੇ ਰਹਿਣ ਵਾਲੇ ਇਕ ਨੌਜਵਾਨ ਨਾਲ ਕੋਰਟ ਮੈਰਿਜ ਕਰਵਾਈ ਸੀ। ਲੜਕੀ ਦਾ ਪਰਿਵਾਰ ਇਸ ਗੱਲ ਤੋਂ ਨਰਾਜ਼ ਸੀ। ਜਿਸ ਕਰਕੇ ਲੜਕੀ ਥਾਣਾ ਸਿਟੀ ਸਾਊਥ ’ਚ ਆਪਣੇ ਬਿਆਨ ਦਰਜ ਕਰਵਾ ਕੇ ਘਰ ਆ ਰਹੀ ਸੀ ਵਾਪਸ ਆ ਰਹੀ ਸੀ ਤਾਂ ਰਾਸਤੇ ’ਚ ਲੜਕੀ ਦਾ ਪਿਤਾ ਅਤੇ ਹੋਰ ਰਿਸਤੇਦਾਰਾ ਨੇ ਮਿਲਕੇ ਲੜਕੀ ਨੂੰ ਬਾਜ਼ਾਰ ’ਚ ਘੜੀਸਦੇ ਹੋਏ ਅਤੇ ਆਪਣੇ ਮੋਟਰ ਸਾਈਕਲ ’ਤੇ ਜ਼ਬਰਦਸਤੀ ਬਿਠਾ ਲਿਆ। ਉਸ ਵਕਤ ਲੋਕਾਂ ਨੇ ਲੜਕੀ ਨੂੰ ਉਨ੍ਹਾਂ ਤੋਂ ਛੁੜਵਾਇਆ। ਲੜਕੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਜਿਸ ਨੂੰ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।

ਜਾਣਕਾਰੀ ਦਿੰਦੇ ਹੋਇਆ ਪੀੜਤ ਲੜਕੀ ਕਸ਼ਿਸ਼ ਨੇ ਕਿਹਾ ਕਿ ਉਸਦੀ 23 ਮਈ ਨੂੰ ਕੱਚਾ ਦੋਸਾਂਝ ਰੋਡ ਦੇ ਰਹਿਣ ਵਾਲੇ ਇੱਕ ਲੜਕੇ ਨਾਲ ਆਪਣੀ ਮਰਜ਼ੀ ਨਾਲ ਕੋਰਟ ਮੈਰਿਜ ਕਰਵਾਈ ਹੈ ਅਤੇ ਉਹ ਆਪਣੇ ਬਿਆਨ ਦੇਣ ਲਈ ਥਾਣਾ ਸਿਟੀ ਸਾਉਥ ’ਚ ਆਈ ਸੀ। ਜਦੋਂ ਉਹ ਬਿਆਨ ਦੇਕੇ ਆਪਣੇ ਸੁਹਰੇ ਘਰ ਜਾ ਰਹੀ ਸੀ ਤਾਂ ਰਸਤੇ ’ਚ ਉਸਦੇ ਪਿਤਾ ਨੇ ਰੋਕ ਲਿਆ ਅਤੇ ਘੜੀਸਦੇ ਹੋਏ ਆਪਣੇ ਘਰ ਵੱਲ ਲੈ ਕੇ ਜਾ ਰਹੇ ਸੀ। ਜਿਸ ’ਚ ਮਾਮਾ, ਮੇਰਾ ਡੈਡੀ ਤੇ ਇੱਕ ਡੈਡੀ ਦਾ ਦੋਸਤ ਸੀ।  ਇਸ ਮੌਕੇ ਜਾਣਕਾਰੀ ਦਿੰਦਿਆ ਹੋਇਆ ਸਿਟੀ ਸਾਉਥ ਦੇ ਐਸਐਚਓ ਪ੍ਰਤਾਪ ਸਿੰਘ ਨੇ ਦੱਸਿਆ ਕਿ ਲੜਕੀ ਕਸ਼ਿਸ਼ ਪਤਨੀ ਪ੍ਰਭ ਦਿਆਲ ਇਹਨਾਂ ਨੇ ਕੋਰਟ ਮੈਰਿਜ ਕਰਵਾਈ ਸੀ ਤੇ ਇਹ ਬਿਆਨ ਲਿਖਾਉਣ ਆਈ ਸੀ। ਥਾਣੇ ’ਚ ਬਿਆਨ ਲਿਖਾ ਕੇ ਥਾਣੇ ਦੇ ਬਾਹਰ ਗਏ ਤਾਂ ਮੰਡੀ ’ਚ ਲੜਕੀ ਦਾ ਪਿਤਾ ਅਤੇ ਉਸਦਾ ਮਾਸੜ ਤੇ ਤਿੰਨ ਬੰਦੇ ਹੋਰ ਸੀ ਇਸ ਦੀ ਕੁੱਟਮਾਰ ਕਰਕੇ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਲਿਜਾ ਰਹੇ ਸੀ । ਮੌਕੇ ’ਤੇ ਪੁਲਿਸ ਵੀ ਪਹੁੰਚ ਗਈ ਬਚਾਅ ਹੋ ਗਿਆ। ਮੁਲਜ਼ਮਾਂ ਦੇ ਖ਼ਿਲਾਫ਼ 341,323,365,148,149, ਆਈ ਪੀ ਐਸ ਤਹਿਤ ਥਾਣਾ ਸਿਟੀ ਸਾਊਥ ’ਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।