ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਵਪਾਰ ਅਤੇ ਸੰਪਰਕ ਸਮੇਤ ਵੱਖ-ਵੱਖ ਖੇਤਰਾਂ ਵਿਚ ਸਹਿਯੋਗ ਨੂੰ ਹੋਰ ਵਧਾਉਣ ਲਈ ਕੀਤੀ ਗੱਲਬਾਤ ਕੀਤੀ। ਹਸੀਨਾ ਭਾਰਤ ਦੇ ਗੁਆਂਢੀ ਅਤੇ ਹਿੰਦ ਮਹਾਸਾਗਰ ਖੇਤਰ ਦੇ ਸੱਤ ਚੋਟੀ ਦੇ ਨੇਤਾਵਾਂ ਵਿਚੋਂ ਇੱਕ ਹਨ।
ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੁੱਕਰਵਾਰ ਤੋਂ ਭਾਰਤ ਦੇ ਦੋ ਦਿਨਾਂ ਦੇ ਲਈ ਦੌਰੇ ਤੇ ਹਨ। ਲੋਕ ਸਭਾ ਚੋਣਾਂ ਤੋਂ ਬਾਅਦ ਭਾਰਤ ਵਿਚ ਨਵੀਂ ਸਰਕਾਰ ਦੇ ਅਉਣ ਤੋਂ ਬਾਅਦ ਕਿਸੇ ਵਿਦੇਸ਼ੀ ਨੇਤਾ ਦਾ ਇਹ ਭਾਰਤ ਵਿਚ ਪਹਿਲਾ ਦੌਰਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸੋਸ਼ਲ ਮੀਡੀਆ ‘ਐਕਸ’ ਤੇ ਇੱਕ ਪੋਸਟ ਵਿੱਚ ਲਿਖਿਆ, ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਸੀਨਾ ਦਾ ਰਾਸ਼ਟਰਪਤੀ ਭਵਨ ਦੇ ਵਿਹੜੇ ਵਿਚ ਰਸਮੀ ਸਵਾਗਤ ਕੀਤਾ।
ਅਧਿਕਾਰੀਆਂ ਨੇ ਕਿਹਾ ਦੋਵੇਂ ਨੇਤਾ 2019 ਤੋਂ ਲੈ ਕੇ ਹੁਣ ਤੱਕ 10 ਵਾਰ ਮਿਲੇ ਹਨ, ਜਿਸ ਨਾਲ ਸਬੰਧਾਂ ਵਿੱਚ ਬਹੁਤ ਬਦਲਾਅ ਅਏ ਹਨ ਅਤੇ ਉਹਨਾਂ ਦੇ ਗੱਲਬਾਤ ਦਾ ਮੁੱਖ ਉਦੇਸ਼ ਵਪਾਰ ਹੈ। ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਸਮੁੱਚੇ ਰਣਨੀਤਕ ਸਬੰਧ ਪਿਛਲੇ ਸਾਲਾਂ ਦੌਰਾਨ ਤੇਜ਼ੀ ਨਾਲ ਸੁਧਰ ਰਹੇ ਹਨ।