ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਆਗੂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ, ਜਿੱਥੇ ਉਨ੍ਹਾਂ ਨੇ ਆਪਣੀ ਗ਼ਲਤੀ ਲਈ 4 ਗਲਤੀਆਂ ਲਿਖੀਆਂ, ਜਿਸ ’ਚ ਹੁਣ ਰਸਮੀ ਮੁਆਫ਼ੀ ਮੰਗੀ ਹੈ। ਇਹ ਸਹੀ ਤਰੀਕਾ ਹੈ ਕਿ ਉਹ ਲਿਖ ਕੇ ਮੁਆਫੀ ਮੰਗ ਰਹੇ ਹਨ। ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਦਾ ਇਕ ਧੜਾ ਜਿਨ੍ਹਾਂ ’ਚ ਆਪਣੀ ਜ਼ਮੀਰ ਜਾਗੀ ਹੈ। ਉਨ੍ਹਾਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪਤਾ ਚੱਲ ਗਿਆ ਹੈ ਕਿ ਸੰਗਤ ਸਾਡੇ ਤੋਂ ਮੁਖ ਮੋੜ ਚੁੱਕੀ ਹੈ। ਉਨ੍ਹਾਂ ਲੋਕਾਂ ਨੇ ਫੈਸਲਾ ਕੀਤਾ ਅਤੇ ਅੱਜ ਅਕਾਲ ਤਖਤ ਸਾਹਿਬ ’ਚ ਵਿਧੀ ਵਿਧਾਨ ਦੇ ਨਾਲ ਮਾਫੀ ਮੰਗਣ ਲਈ ਮਾਫੀਨਾਮਾ ਲੈ ਕੇ ਗਏ ਸਨ। ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸਨਮੁੱਖ ਹੋਏ ਹਨ। ਇਸ ਤੋਂ ਬਾਅਦ ਜਥੇਦਾਰ ਸਾਹਿਬ 5 ਸਿੰਘ ਸਾਹਿਬਾਨਾਂ ਦੀ ਮੀਟਿੰਗ ਬੁਲਾਉਣਗੇ ਅਤੇ ਉਨ੍ਹਾਂ ਨੂੰ ਬਣਦੀ ਸਜ਼ਾ ਦੇਣਗੇ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡੇ ਇਮਤਾਨ ਦੀ ਘੜੀ ਹੈ। ਜਿਨ੍ਹਾਂ ਲੋਕਾਂ ਦੇ ਕਹਿਣ ਦੇ ’ਤੇ ਡੇਰਾ ਮੁਖੀਆਂ ਨੂੰ ਮੁਆਫੀਆਂ ਦਿੱਤੀਆਂ ਗਈਆਂ ਹਨ। ਅੱਜ ਉਨ੍ਹਾਂ ਲੋਕਾਂ ਦੇ ਖਿਲਾਫ਼ ਫੈਸਲਾ ਲੈਣਾ ਬੜੀ ਵੱਡੀ ਚੌਣਤੀ ਦੀ ਗੱਲ ਸਮਝਦਾ ਹਾਂ।