ਗੁਰਦਾਸਪੁਰ ਦੇ ਵਾਰਡ ਨੰਬਰ 28 ਦੇ ਕਾਂਗਰਸੀ ਕੌਂਸਲਰ ਅਤੇ ਕਾਰੋਬਾਰੀ ਰਾਕੇਸ਼ ਕੁਮਾਰ ਜਦੋਂ ਵਾਰਡ ’ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈ ਰਹੇ ਸਨ ਕਿ ਪਿੱਛੋਂ ਚੋਰ ਉਹਨਾਂ ਦੀ ਸਕੂਟਰੀ ਲੈਕੇ ਫ਼ਰਾਰ ਹੋ ਗਿਆ। ਜਿਸ ’ਚ ਉਨ੍ਹਾਂ ਦੀਆ ਕਈ ਚੈਕ ਬੁੱਕਾਂ, ਕਾਰੋਬਾਰ ਨਾਲ ਸੰਬੰਧਿਤ ਜਰੂਰੀ ਕਾਗਜ਼ਾਤ ਅਤੇ ਏਟੀਐਮ, ਪੈਨ ਕਾਰਡ ਆਦਿ ਵੀ ਮੌਜੂਦ ਸਨ। ਸਕੂਟਰੀ ਚੋਰੀ ਕਰਦੇ ਸਮੇਂ ਚੋਰ ਦੀ ਸੀਸੀਟੀਵੀ ਕੈਮਰੇ ’ਚੋ ਕੈਦ ਹੋ ਗਿਆ ਹੈ । ਜਿਸ ਦੀ ਵੀਡੀਓ ਵਾਈਰਲ ਹੋ ਰਹੀ ਹੈ। ਦੂਜੇ ਪਾਸੇ ਪੁਲਿਸ ਨੇ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ।