ਲੁਧਿਆਣਾ ਦੀ ਪੁਰਾਣੀ ਮਾਧੋਪੁਰੀ ਦੀ ਰਹਿਣ ਵਾਲੀ ਇਕ ਨਾਬਾਲਗ਼ ਲੜਕੀ ਨੇ ਪੇਪਰ ਖ਼ਰਾਬ ਹੋਣ ਕਾਰਨ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਸ ਦੀ ਪਛਾਣ ਮਿਸ਼ਤੀ ਸੂਦ (18) ਵਜੋਂ ਹੋਈ ਹੈ।
ਉਹ 12ਵੀਂ ਕਾਮਰਸ ਦੀ ਵਿਦਿਆਰਥਣ ਸੀ। ਸ਼ੁਕਰਵਾਰ ਨੂੰ ਸਕੂਲ ਵਲੋਂ ਲਈ ਗਈ ਪ੍ਰੀਖਿਆ ਦੇਣ ਤੋਂ ਬਾਅਦ ਉਹ ਅਪਣੀ ਮਾਂ ਨੂੰ ਸਕੂਲ ਦਾ ਖਾਣਾ ਦੇਣ ਗਈ ਅਤੇ ਦਸਿਆ ਕਿ ਪੇਪਰ ਸਹੀ ਨਹੀਂ ਹੋਇਆ। ਇਸ ਤੋਂ ਬਾਅਦ ਉਹ ਘਰ ਵਾਪਸ ਆ ਗਈ। ਘਰ ਆ ਕੇ ਉਸ ਨੇ ਬਾਥਰੂਮ ਦੇ ਪੱਖੇ ਨਾਲ ਚੁੰਨੀ ਨਾਲ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਦੁਪਹਿਰ ਤਿੰਨ ਵਜੇ ਜਦੋਂ ਬੇਟੀ ਅਪਣੀ ਮਾਂ ਨੂੰ ਲੈਣ ਸਕੂਲ ਨਹੀਂ ਆਈ ਤਾਂ ਉਹ ਕਿਸੇ ਤਰ੍ਹਾਂ ਘਰ ਪਹੁੰਚੀ।
ਜਦੋਂ ਉਸ ਦੀ ਮਾਂ ਬਾਥਰੂਮ ਗਈ ਤਾਂ ਉਸ ਨੇ ਮਿਸ਼ਟੀ ਦੀ ਲਾਸ਼ ਪੱਖੇ ਨਾਲ ਲਟਕਦੀ ਦੇਖੀ। ਘਟਨਾ ਸਮੇਂ ਉਹ ਘਰ ’ਚ ਇਕੱਲੀ ਸੀ। ਉਸ ਦਾ ਪਿਤਾ ਦੁਕਾਨ ਤੇ ਸੀ ਅਤੇ ਉਸ ਦਾ ਭਰਾ ਵੀ ਪੇਪਰ ਦੇਣ ਗਿਆ ਹੋਇਆ ਸੀ। ਮਾਂ ਨੇ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕ ਉਸ ਨੂੰ ਹਸਪਤਾਲ ਲੈ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਕਰ ਦਿਤ ।