Thursday, December 12, 2024
spot_imgspot_img
spot_imgspot_img
Homeपंजाबਪੈਨਸ਼ਨਾਂ 'ਚ ਵਾਧਾ, ਅਧਿਆਪਕਾਂ ਦੀ ਬਦਲੀ, ਮੁਫਤ ਦਵਾਈਆਂ ਸਣੇ ਪੰਜਾਬ ਕੈਬਨਿਟ ਨੇ...

ਪੈਨਸ਼ਨਾਂ ‘ਚ ਵਾਧਾ, ਅਧਿਆਪਕਾਂ ਦੀ ਬਦਲੀ, ਮੁਫਤ ਦਵਾਈਆਂ ਸਣੇ ਪੰਜਾਬ ਕੈਬਨਿਟ ਨੇ ਲਏ ਇਹ ਅਹਿਮ ਫੈਸਲੇ

ਪੰਜਾਬ ਕੈਬਨਿਟ ਦੀ ਮੀਟਿੰਗ ਖਤਮ ਹੋ ਗਈ ਹੈ। ਇਸ ਮੀਟਿੰਗ ਦੌਰਾਨ ਕਈ ਅਹਿਮ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਹੋਇਆ ਹੈ ਅਤੇ ਮਹੱਤਵਪੂਰਨ ਫ਼ੈਸਲਿਆਂ ਉਤੇ ਮੋਹਰ ਵੀ ਲਾਈ ਗਈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਅਹਿਮ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ 26 ਜਨਵਰੀ ਤੋਂ ਪੰਜਾਬ ਦੇ ਸਾਰੇ ਸਬ-ਡਵੀਜ਼ਨਲ, ਡਵੀਜ਼ਨਲ ਤੇ ਜ਼ਿਲ੍ਹਾ ਹਸਪਤਾਲਾਂ ਵਿਚ ਸਾਰੀਆਂ ਦਵਾਈਆਂ ਹਸਪਤਾਲ ਦੇ ਅੰਦਰੋਂ ਹੀ ਮਿਲਣਗੀਆਂ। ਡਾਕਟਰ ਕੋਈ ਵੀ ਦਵਾਈ ਬਾਹਰੋਂ ਲੈਣ ਲਈ ਨਹੀਂ ਲਿਖ ਸਕੇਗਾ। ਜੇਕਰ ਕੋਈ ਦਵਾਈ ਅੰਦਰੋਂ ਨਹੀਂ ਮਿਲੀ ਤਾਂ ਉਸ ਨੂੰ ਖੁਦ ਡਾਕਟਰ ਹੀ ਬਾਹਰੋਂ ਲਿਆ ਕੇ ਦੇਵੇਗਾ। ਸਾਰੇ ਹਸਪਤਾਲਾਂ ਵਿਚ ਐਕਸ-ਰੇਅ ਮੁਫਤ ਹੋਣਗੇ, ਜੇਕਰ ਕਿਤੇ ਅਜਿਹਾ ਨਹੀਂ ਹੁੰਦਾ ਤਾਂ ਬਾਹਰੋਂ ਕਰਵਾਉਣ ਉਤੇ ਸਰਕਾਰ ਪੈਸਾ ਦੇਵੇਗੀ।

ਇਸ ਤੋਂ ਇਲਾਵਾ ਜਿਨ੍ਹਾਂ ਵਿਚੋਂ 10.77 ਲੱਖ ਕੱਟੇ ਗਏ ਰਾਸ਼ਨ ਕਾਰਡਾਂ ਨੂੰ ਬਹਾਲ ਕਰਨ ‘ਤੇ ਪੰਜਾਬ ਸਰਕਾਰ ਨੇ ਮੋਹਰ ਲਗਾਈ ਹੈ। ਜਿਨ੍ਹਾਂ ਦੇ ਕਾਰਡ ਕੱਟੇ ਗਏ, ਉਨ੍ਹਾਂ ਨੂੰ ਵੀ ਰਾਸ਼ਨ ਮਿਲੂਗਾ। ਦੂਜਾ ਅਧਿਆਪਕਾਂ ਦੀ ਬਦਲੀ ਨੂੰ ਵੀ ਸੌਖਾ ਕੀਤਾ ਗਿਆ ਹੈ। ਜਿਹੜਾ ਟੀਚਰ ਆਪਣੇ ਜਿਲ੍ਹੇ ‘ਚ, ਆਪਣੇ ਘਰ ਦੇ ਨੇੜੇ ਆਉਣਾ ਚਾਹੁੰਦਾ ਹੈ ਉਹ ਇੱਕ ਸੌਖੀ ਪ੍ਰਕ੍ਰਿਆ ਜ਼ਰੀਏ ਆ ਸਕਦਾ ਹੈ। ਤੀਜਾ ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ ਦੀਆਂ ਪੈਨਸ਼ਨਾਂ 6000 ਤੋਂ ਵਧਾਕੇ 10000 ਰੁਪਏ ਕੀਤੀ ਗਈ ਹੈ । ਦਿੱਲੀ ਦੀ ਤਰਜ਼ ‘ਤੇ ਪੰਜਾਬ ‘ਚ ਵੀ ਫਰਿਸ਼ਤੇ ਸਕੀਮ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ‘ਚ ਜ਼ਖਮੀ ਵਿਅਕਤੀ ਦੇ ਮੁਫਤ ਇਲਾਜ ਦੇ ਨਾਲ-ਨਾਲ ਜ਼ਖਮੀ ਨੂੰ ਨਜ਼ਦੀਕੀ ਹਸਪਤਾਲ ‘ਚ ਪਹੁੰਚਾਉਣ ਵਾਲੇ ਨੂੰ ਨਕਦ ਇਨਾਮ ਵੀ ਦਿੱਤਾ ਜਾਵੇਗਾ। ਇਸ ਦੀ ਸ਼ੁਰੂਆਤ 27 ਜਨਵਰੀ ਨੂੰ ਰੋਡ ਸੇਫਟੀ ਫੋਰਸ ਨਾਲ ਕੀਤੀ ਜਾਵੇਗੀ। SSF ਕੋਲ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਵਾਹਨ ਹਨ।

यह भी पढ़े:  बुलंदशहर से पीएम देंगे हजारों करोड़ की सौगात, CM ने परखी तैयारियां

RELATED ARTICLES

Video Advertisment

- Advertisement -spot_imgspot_img
- Download App -spot_img

Most Popular