ਜਖ਼ਮੀ ਪ੍ਰਿਤਪਾਲ ਦਾ PGI ’ਚ ਇਲਾਜ, ਸਿਹਤ ’ਚ ਲਗਾਤਾਰ ਹੋ ਰਿਹਾ ਸੁਧਾਰ

ਕਿਸਾਨ ਅੰਦੋਲਨ ’ਚ ਜਖ਼ਮੀ ਹੋਏ ਪ੍ਰਿਤਪਾਲ ਨੂੰ ਐਂਬੂਲੈਂਸ ਰਾਹੀਂ ਚੰਡੀਗੜ੍ਹ ਦੇ ਪੀ. ਜੀ. ਆਈ. (PGI) ਲਿਆਂਦਾ ਗਿਆ। ਹਰਿਆਣਾ ਸਰਕਾਰ ਵਲੋਂ ਪੰਜਾਬ ਨੂੰ ਕਸਟਡੀ ਸੌਂਪਣ ਤੋਂ ਬਾਅਦ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਪ੍ਰਿਤਪਾਲ ਨਾਲ ਮੁਲਾਕਾਤ ਕੀਤੀ।

ਪ੍ਰਿਤਪਾਲ ਦੇ ਭਰਾ ਨੇ ਦੱਸਿਆ ਕਿ ਉਹ ਬਹੁਤ ਡਰਿਆ ਹੋਇਆ ਹੈ। ਪਹਿਲਾਂ ਜਖ਼ਮੀ ਹਾਲਤ ’ਚ ਪ੍ਰਿਤਪਾਲ ਨੂੰ ਇਲਾਜ ਲਈ ਜੀਂਦ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਵੇਖਦਿਆਂ ਰੋਹਤਕ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਸੀ।

ਅੱਜ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਬਲਦੇਵ ਸਿੰਘ ਸਿਰਸਾ ਪ੍ਰਿਤਪਾਲ ਨੂੰ ਚੰਡੀਗੜ੍ਹ ਦੇ ਪੀ. ਜੀ. ਆਈ. ’ਚ ਮੁਲਾਕਾਤ ਲਈ ਪਹੁੰਚੇ। ਉਨ੍ਹਾਂ ਕਿਹਾ ਕਿ ਪ੍ਰਿਤਪਾਲ ਜਲਦ ਹੀ ਸਿਹਤਯਾਬ ਹੋ ਘਰ ਪਰਤੇਗਾ।

यह भी पढ़े: https://newstrendz.co.in/punjab/tractor-trolley-overturned-on-syl-canal-was-going-to-leave-tent-goods-1-laborer-died-4-injured/