ਲੁਧਿਆਣਾ : ਪੰਜਾਬ ਦੇ ਵਿੱਚ ਸੰਘਣੀ ਧੁੰਦ ਅਤੇ ਠੰਡ ਦਾ ਕਹਿਰ ਜਾਰੀ ਹੈ ਸੰਘਣੀ ਧੁੰਦ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਜਿੱਥੇ ਔਰਜ ਐਲਰਟ ਜਾਰੀ ਕੀਤਾ ਗਿਆ ਹੈ ਉੱਥੇ ਹੀ ਦੂਜੇ ਪਾਸੇ ਕੱਲ੍ਹ ਮੌਸਮ ਵਿਭਾਗ (Weather Update) ਵੱਲੋਂ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ। ਪੰਜਾਬ ਦੇ ਵਿੱਚ ਠੰਡ ਕੜਾਕੇ ਦੀ ਪੈ ਰਹੀ ਹੈ ਅਤੇ ਤਾਪਮਾਨ ਨੇ ਵੀ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜੇ ਹਨ ਕੱਲ੍ਹ ਲੁਧਿਆਣਾ ਦੇ ਵੱਧ ਤੋਂ ਵੱਧ ਤਾਪਮਾਨ 11 ਡਿਗਰੀ ਰਿਕਾਰਡ ਕੀਤਾ ਗਿਆ ਹੈ ਜੋ ਪਿਛਲੇ 50 ਸਾਲਾਂ ਦੇ ਵਿੱਚ ਤੀਜੀ ਵਾਰ ਹੋਇਆ ਹੈ।ਹਾਲਾਂਕਿ ਜੇਕਰ ਰਾਤ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਉਹ ਆਮ ਚੱਲ ਰਹੇ ਹਨ ਪਰ ਦਿਨ ਵੇਲੇ ਜਿਆਦਾ ਠੰਡ ਮਹਿਸੂਸ ਹੋ ਰਹੀ। ਅਜਿਹੇ ਮੌਸਮ ਦੇ ਕਰਕੇ ਲੋਕਾਂ ਨੂੰ ਕਾਫੀ ਸਮੱਸਿਆਵਾਂ ਝੱਲਣੀਆਂ ਪੈ ਰਹੀਆਂ ਹਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾਕਟਰ ਨੇ ਦੱਸਿਆ ਕਿ ਆਉਂਦੇ ਇੱਕ ਦੋ ਦਿਨ ਤੱਕ ਮੀਂਹ ਦੀ ਵੀ ਕੋਈ ਸੰਭਾਵਨਾ ਨਹੀਂ ਹੈ ਉਹਨਾਂ ਕਿਹਾ ਕਿ ਕਿਤੇ ਕਿਤੇ ਬੱਦਲਵਾਈ ਜਰੂਰ ਰਹੇਗੀ ਪਰ ਸੰਘਣੀ ਧੁੰਦ ਪੈਣ ਦੇ ਪੂਰੇ ਅਸਾਰ ਹਨ।
ਉਹਨਾਂ ਕਿਹਾ ਕਿ ਮੌਸਮ ਦੇ ਵਿੱਚ ਕਾਫੀ ਤਬਦੀਲੀਆਂ (Weather Update) ਵੇਖਣ ਨੂੰ ਮਿਲ ਰਹੀਆਂ ਹਨ ਜਿਸ ਕਰਕੇ ਇਸ ਤਰ੍ਹਾਂ ਦਾ ਮੌਸਮ ਬਣਿਆ ਹੋਇਆ ਹੈ ਕਿਸੇ ਤਰ੍ਹਾਂ ਦੇ ਫਿਲਹਾਲ ਪੱਛਮੀ ਚੱਕਰਵਾਤ ਦੀ ਕੋਈ ਬਹੁਤੀ ਭਵਿੱਖਬਾਣੀ ਨਹੀਂ ਹੈ ਜਿਸ ਕਰਕੇ ਹਵਾਵਾਂ ਜਿਆਦਾ ਤੇਜ਼ ਨਾ ਚੱਲਣ ਕਰਕੇ ਮੌਸਮ ਦੇ ਵਿੱਚ ਠਹਿਰਾਵ ਹੈ ਇਸ ਕਰਕੇ ਧੁੰਦ ਜਿਆਦਾ ਪੈ ਰਹੀ ਹੈ।
यह भी पढ़े: मुख्यमंत्री करेंगे प्राण-प्रतिष्ठा व विकास कार्यों की समीक्षा