Punjab News : ਮੋਗਾ ਜ਼ਿਲ੍ਹੇ ਦੇ ਪਿੰਡ ਸਿੰਘਾਂਵਾਲਾ ਦਾ ਨੌਜਵਾਨ ਚਿੱਟੇ ਦੇ ਨਸ਼ੇ ਦੀ ਭੇਟ ਚੜ੍ਹ ਕੇ ਮੌਤ ਦੇ ਮੂੰਹ ਵਿੱਚ ਚਲੇ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮੋਗਾ ਨਾਲ ਲੱਗਦੇ ਪਿੰਡ ਸਿੰਘਾਂਵਾਲਾ ਵਿਖੇ ਰਣਜੀਤ ਸਿੰਘ ਉਰਫ਼ ਭੱਲਾ (23) ਪੁੱਤਰ ਸ਼ਿਵਰਾਜ ਸਿਘ ਦੀ ਲਾਸ਼ ਪਿੰਡ ਸਿੰਘਾਂਵਾਲਾ ਦੀ ਦਾਣਾ ਮੰਡੀ ਵਿਚੋਂ ਮਿਲੀ। ਮ੍ਰਿਤਕ ਰਣਜੀਤ ਸਿੰਘ ਉਰਫ ਭੱਲਾ ਦੇ ਪਿਤਾ ਸ਼ਿਵਰਾਜ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਚਿੱਟੇ ਨਸ਼ੇ ਦਾ ਆਦੀ ਸੀ।