ਜ਼ਿਲ੍ਹਾ ਰੋਪੜ ਦੇ ਪਿੰਡ ਥਲੀ ਖੁਰਦ ਦਾ 35 ਸਾਲ ਦਾ ਨੌਜਵਾਨ ਹਰਜਿੰਦਰ ਸਿੰਘ ਕਲਸੀ 8 ਫਰਵਰੀ ਤੋਂ ਲਾਪਤਾ ਹੈ, ਹਾਲੇ ਤੱਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ, ਇਸ ਦਾ ਫੋਨ ਵੀ ਸਵਿੱਚ ਔਫ ਆ ਰਿਹਾ ਹੈ। ਲਾਪਤਾ ਹਰਜਿੰਦਰ ਦੇ ਪਿਤਾ ਨੇ ਮੁਹਾਲੀ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਹੈ।
ਹਰਜਿੰਦਰ ਦੇ ਪਿਤਾ ਨੇ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਜਿੰਦਰ ਸਿੰਘ ਪ੍ਰਿੰਟਿਗ ਤੇ ਅਡਵਰਟਾਇਜਮੈਂਟਦਾ ਕੰਮ ਕਰਦਾ ਹੈ। ਜੋ ਰੋਜ ਦੀ ਤਰ੍ਹਾਂ ਸੇਵੇਰੇ ਆਪਣੇ ਕੰਮ ਤੇ ਗਿਆ ਜਿਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਨੂੰ ਫੋਨ ਕਰ ਕੇ ਦੱਸਿਆ ਕਿ ਰੋਪੜ ਕਿਸੇ ਤੋਂ ਪੈਮੇਂਟ ਲੈਣੀ ਹੈ ਉੱਥੇ ਜਾ ਰਿਹਾ ਹਾਂ ਅਤੇ ਜਲਦ ਹੀ ਵਾਪਿਸ ਆ ਜਾਵਾਂਗਾ। ਜਿਸ ਤੋਂ ਬਾਅਦ ਉਸ ਦਾ ਫੋਨ ਬੰਦ ਹੋ ਗਿਆ। ਕੁਝ ਸਮੇਂ ਬਾਅਦ ਪਤਾ ਲੱਗਿਆ ਕਿ ਹਰਜਿੰਦਰ ਸਿੰਘ ਦੀ ਕਾਰ ਭਾਖੜਾ ਨਹਿਰ ਦੇ ਕੰਢੇ ਪਿੰਡ ਰੈਲਮਾਜਰਾ ਕੋਲ ਖੜੀ ਹੈ। ਪਰ ਜਦੋਂ ਪਰਿਵਾਰਕ ਮੈਂਬਰ ਉੱਥੇ ਗਏ ਤਾਂ ਕਾਰ ਨੂੰ ਲੌਕ ਲੱਗਿਆ ਸੀ। ਪਰ ਉੱਥੇ ਹਰਜਿੰਦਰ ਸਿੰਘ ਨਹੀਂ ਮਿਲਿਆ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ‘ਤੇ ਸ਼ੱਕ ਹੈ। ਪੀੜਤ ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਕਿ ਉਨਾ ਦੇ ਪੁੱਤ ਦੀ ਭਾਲ ਕੀਤੀ ਜਾਵੇ। ਦੂਜੇ ਪਾਸੇ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।