Saturday, April 13, 2024
Homeपंजाबਲੁਧਿਆਣਾ 'ਚ ਕੇਬਲ ਆਪਰੇਟਰ ਨੇ ਕੀਤੀ ਖ਼ੁਦਕੁਸ਼ੀ, ਪੈਸਿਆਂ ਦੇ ਲੈਣ-ਦੇਣ ਤੋਂ ਸੀ...

ਲੁਧਿਆਣਾ ‘ਚ ਕੇਬਲ ਆਪਰੇਟਰ ਨੇ ਕੀਤੀ ਖ਼ੁਦਕੁਸ਼ੀ, ਪੈਸਿਆਂ ਦੇ ਲੈਣ-ਦੇਣ ਤੋਂ ਸੀ ਪ੍ਰੇਸ਼ਾਨ

ਲੁਧਿਆਣਾ: ਲੁਧਿਆਣਾ ‘ਚ ਕੇਬਲ ਆਪਰੇਟਰ ਨੇ ਕੀਤੀ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦਾ ਕਿਸੇ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਉਹ ਵਿਅਕਤੀ ਉਸ ਨੂੰ ਕੁਝ ਦਿਨਾਂ ਤੋਂ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।

ਮ੍ਰਿਤਕ ਦੀ ਪਛਾਣ ਜਨਕਪੁਰੀ ਇਲਾਕੇ ਦੀ ਗਲੀ ਨੰਬਰ 3 ਦੇ ਰਹਿਣ ਵਾਲੇ ਪ੍ਰਵੀਨ ਅਰੋੜਾ ਵਜੋਂ ਹੋਈ ਹੈ। ਮੋਤੀ ਨਗਰ ‘ਚ ਇਕ ਵਿਅਕਤੀ ਨੇ ਆਪਣਾ ਕਮਰਾ ਕਿਰਾਏ ‘ਤੇ ਦਿੱਤਾ ਹੋਇਆ ਹੈ। ਪ੍ਰਵੀਨ ਇਸ ਦਾ ਕਿਰਾਇਆ ਇਕੱਠਾ ਕਰਦਾ ਸੀ। ਪ੍ਰਵੀਨ ਨੇ ਕਈ ਦਿਨਾਂ ਤੋਂ ਕਿਰਾਏ ਦੀ ਵਸੂਲੀ ਨਹੀਂ ਕੀਤੀ ਸੀ, ਜਿਸ ਨੂੰ ਲੈ ਕੇ ਉਸ ਦਾ ਉਕਤ ਵਿਅਕਤੀ ਨਾਲ ਝਗੜਾ ਚੱਲ ਰਿਹਾ ਸੀ।

ਸ਼ਨੀਵਾਰ ਸਵੇਰੇ ਵੀ ਉਹ ਵਿਅਕਤੀ ਪ੍ਰਵੀਨ ਦੇ ਘਰ ਆਇਆ ਸੀ ਅਤੇ ਉਸ ਨਾਲ ਝਗੜਾ ਹੋ ਗਿਆ ਸੀ। ਜਿਸ ਤੋਂ ਬਾਅਦ ਪ੍ਰਵੀਨ ਤਾਜਪੁਰ ਰੋਡ ‘ਤੇ ਸਥਿਤ ਆਪਣੇ ਦਫਤਰ ਚਲਾ ਗਿਆ। ਉਥੇ ਉਸ ਨੇ ਤਾਰ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।
ਪ੍ਰਵੀਨ ਦਾ ਲੜਕਾ ਨੰਨੂ ਉਸ ਨੂੰ ਫ਼ੋਨ ਕਰ ਰਿਹਾ ਸੀ ਪਰ ਜਦੋਂ ਉਸ ਨੇ ਫ਼ੋਨ ਨਹੀਂ ਚੁੱਕਿਆ ਤਾਂ ਉਹ ਉਸ ਨੂੰ ਮਿਲਣ ਲਈ ਆਪਣੇ ਪਿਤਾ ਦੇ ਦਫ਼ਤਰ ਚਲਾ ਗਿਆ। ਆਪਣੇ ਪਿਤਾ ਦੀ ਲਾਸ਼ ਲਟਕਦੀ ਦੇਖ ਪੁੱਤਰ ਨੇ ਤੁਰੰਤ ਪਰਿਵਾਰ ਦੇ ਬਾਕੀ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਸੂਚਨਾ ਦਿੱਤੀ। ਥਾਣਾ ਜਮਾਲਪੁਰੀ ਦੀ ਪੁਲਿਸ ਵੀ ਮੌਕੇ ’ਤੇ ਪੁੱਜ ਗਈ। ਪੁਲਿਸ ਮ੍ਰਿਤਕ ਪ੍ਰਵੀਨ ਕੁਮਾਰ ਦੀ ਪਤਨੀ ਪੂਜਾ ਅਰੋੜਾ ਦੇ ਬਿਆਨਾਂ ਤੋਂ ਬਾਅਦ ਅਗਲੇਰੀ ਕਾਰਵਾਈ ਕਰੇਗੀ।

यह भी पढ़े: ਪੱਛਮੀ ਅਫਗਾਨਿਸਤਾਨ ’ਚ ਜ਼ਬਰਦਸਤ ਭੂਚਾਲ, ਘੱਟ ਤੋਂ ਘੱਟ 320 ਲੋਕਾਂ ਦੀ ਮੌਤ

RELATED ARTICLES

Most Popular