ਚੰਡੀਗੜ੍ਹ: ਮੋਗਾ ਦੇ ਬਾਘਾ ਪੁਰਾਣਾ ਦੇ ਇੱਕ ਪਿੰਡ ‘ਚ ਇੱਕ ਨਾਬਾਲਗ ਲੜਕੀ ਨਾਲ ਗੈਂਗ ਰੈਪ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ 5 ਮੁੰਡਿਆਂ ਨੇ ਕੁੜੀ ਨੂੰ ਮਾਰੂਤੀ ਕਾਰ ‘ਚ ਅਗਵਾ ਕਰਕੇ ਮੋਟਰ ‘ਤੇ ਜਾ ਕੇ ਉਸ ਨਾਲ ਜ਼ਬਰ ਜਨਾਹ ਕੀਤਾ। ਵਿਰੋਧ ਕਰਨ ‘ਤੇ ਜਾਲਮਾਂ ਨੇ ਕੁੜੀ ਨਾਲ ਕੁੱਟਮਾਰ ਕੀਤੀ। ਕੁੜੀ ਦੀ ਉਮਰ 17 ਸਾਲ ਦੱਸੀ ਜਾ ਰਹੀ ਹੈ। ਉਹ ਬੇਹੋਸ਼ ਕੁੜੀ ਨੂੰ ਘਰ ਮੂਹਰੇ ਸੁੱਟ ਕੇ ਫਰਾਰ ਹੋ ਗਏ। ਇੱਕ ਮੁੰਡਾ ਇਸ ਕੁੜੀ ਦੇ ਪਿੰਡ ਦਾ ਹੀ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਹ ਮਾਮਲਾ 27 ਜਨਵਰੀ ਦੀ ਸ਼ਾਮ ਦਾ ਹੈ। ਪੀੜਤ ਪਰਿਵਾਰ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ। ਇਨ੍ਹਾਂ ਆਰੋਪੀਆਂ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ।
यह भी पढ़े: ਨਾਗਰਿਕ ਸੇਵਾਵਾਂ ਲਾਗੂ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ : CM ਭਗਵੰਤ ਮਾਨ