ਨਵੀਂ ਦਿੱਲੀ: ਕੇਂਦਰ ਸਰਕਾਰ ਦੀ ਹਵਾ ਮਿਆਰ ਕਮੇਟੀ ਨੇ ਸ਼ੁਕਰਵਾਰ ਨੂੰ ਦਿੱਲੀ ਵਿਚ ਹਵਾ ਪ੍ਰਦੂਸ਼ਣ ‘ਖਰਾਬ’ ਸ਼੍ਰੇਣੀ ਵਿਚ ਪਹੁੰਚਣ ਤੋਂ ਬਾਅਦ ਅਧਿਕਾਰੀਆਂ ਨੂੰ ਹੋਟਲਾਂ ਅਤੇ ਰੇਸਤਰਾਂ ਵਿਚ ਕੋਲੇ ਦੀ ਵਰਤੋਂ ’ਤੇ ਪਾਬੰਦੀ ਲਗਾਉਣ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗਾਂ ਅਤੇ ਥਰਮਲ ਪਾਵਰ ਪਲਾਂਟਾਂ ਵਿਰੁਧ ਸਜ਼ਾਯੋਗ ਕਾਰਵਾਈ ਦੇ ਹੁਕਮ ਦਿਤੇ ਹਨ।
ਇਹ ਕਦਮ ਸਰਦੀਆਂ ਦੌਰਾਨ ਦਿੱਲੀ-ਐਨ.ਸੀ.ਆਰ. ’ਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਲਾਗੂ ਕੀਤੇ ਜਾਣ ਵਾਲੇ ਕੇਂਦਰ ਸਰਕਾਰ ਦੀ ਪੜਾਅਵਾਰ ਜਵਾਬ ਕਾਰਜ ਯੋਜਨਾ (ਜੀ.ਆਰ.ਏ.ਪੀ.) ਹੇਠ ਚੁਕਿਆ ਗਿਆ ਹੈ।
ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (ਸੀ.ਏ.ਕਿਊ.ਐੱਮ.) ਇਕ ਕਾਨੂੰਨੀ ਸੰਸਥਾ ਹੈ ਜੋ ਜੀ.ਆਰ.ਏ.ਪੀ. ਨੂੰ ਸਰਗਰਮੀ ਨਾਲ ਲਾਗੂ ਕਰਨ ਲਈ ਜ਼ਿੰਮੇਵਾਰ ਹੈ। ਕਮਿਸ਼ਨ ਅਨੁਸਾਰ, ਪਿਛਲੇ 24 ਘੰਟਿਆਂ ’ਚ ਖੇਤਰ ’ਚ ਹਵਾ ਮਿਆਰ ਦੇ ਮਾਪਦੰਡਾਂ ’ਚ ‘ਅਚਾਨਕ ਕਮੀ’ ਆਈ, ਜਿਸ ਨਾਲ ਦਿੱਲੀ ’ਚ ਪ੍ਰਦੂਸ਼ਣ ਦਾ ਪੱਧਰ ਵਧ ਕੇ 212 ਹੋ ਗਿਆ, ਭਾਵ ‘ਖ਼ਰਾਬ’ ਸ਼੍ਰੇਣੀ ਵਿਚ ਪਹੁੰਚ ਗਿਆ।
ਕਮਿਸ਼ਨ ਨੇ ਇਕ ਬਿਆਨ ’ਚ ਕਿਹਾ, ‘‘ਇਲਾਕੇ ’ਚ ਹਵਾ ਦੇ ਮਿਆਰ ’ਚ ਹੋਰ ਗਿਰਾਵਟ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਪੂਰੇ ਐਨ.ਸੀ.ਆਰ. ’ਚ ਤੁਰਤ ਪ੍ਰਭਾਵ ਨਾਲ ਜੀ.ਆਰ.ਏ.ਪੀ. ਦੇ ਪਹਿਲੇ ਪੜਾਅ ਨੂੰ ਲਾਗੂ ਕਰਨ ਦੀ ਜ਼ਰੂਰਤ ਹੈ।’’
ਦਿੱਲੀ-ਐਨ.ਸੀ.ਆਰ. ’ਚ ਹਵਾ ਦੇ ਮਿਆਰ ਦੇ ਆਧਾਰ ’ਤੇ ਜੀ.ਆਰ.ਏ.ਪੀ. ਨੂੰ ਚਾਰ ਪੜਾਵਾਂ ’ਚ ਸ਼੍ਰੇਣੀਬੱਧ ਕੀਤਾ ਗਿਆ ਹੈ। ਪਹਿਲਾ ਪੜਾਅ ਲਾਗੂ ਕੀਤਾ ਜਾਂਦਾ ਹੈ ਜਦੋਂ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) 201-300 ਹੁੰਦਾ ਹੈ ਯਾਨੀ ‘ਖ਼ਰਾਬ’। ਦੂਜਾ ਪੜਾਅ ਲਾਗੂ ਕੀਤਾ ਜਾਂਦਾ ਹੈ ਜਦੋਂ ਇਹ 301-400 (ਬਹੁਤ ਖ਼ਰਾਬ) ਹੁੰਦਾ ਹੈ, ਤੀਜਾ ਪੜਾਅ ਲਾਗੂ ਕੀਤਾ ਜਾਂਦਾ ਹੈ ਜਦੋਂ ਇਹ 401-450 (ਗੰਭੀਰ) ਹੁੰਦਾ ਹੈ ਅਤੇ ਚੌਥਾ ਪੜਾਅ ਲਾਗੂ ਕੀਤਾ ਜਾਂਦਾ ਹੈ ਜਦੋਂ ਇਹ 450 (ਗੰਭੀਰ ਤੋਂ ਵੱਧ) ਤੋਂ ਵੱਧ ਹੁੰਦਾ ਹੈ।
यह भी पढ़े: पक्षी बचाओ अभियान रंग लाया, अब हर साल गौरैया के जन्म लेते हैं 1000 बच्चे