Wednesday, July 2, 2025
Homeपंजाबਅੰਮ੍ਰਿਤਸਰ ਸਿੰਘ ਤੇ ਉਸ ਦੇ ਸਾਥੀ ਦੀ ਗੋਲੀਆਂ ਮਾਰ ਕੇ ਹੱਤਿਆ

ਅੰਮ੍ਰਿਤਸਰ ਸਿੰਘ ਤੇ ਉਸ ਦੇ ਸਾਥੀ ਦੀ ਗੋਲੀਆਂ ਮਾਰ ਕੇ ਹੱਤਿਆ

ਅੱਤਵਾਦੀਆਂ ਨੇ ਸ੍ਰੀਨਗਰ ਦੇ ਹੱਬਾ ਕਦਲ ਇਲਾਕੇ ’ਚ ਦੋ ਪੰਜਾਬੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਮ੍ਰਿਤਕਾਂ ਦੀ ਪਛਾਣ ਅੰਮ੍ਰਿਤਸਰ ਵਾਸੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀ ਰੋਹਿਤ ਵਜੋਂ ਹੋਈ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਅਤਿਵਾਦੀਆਂ ਨੇ ਸ਼ਾਮ ਕਰੀਬ ਸੱਤ ਵਜੇ ਹੱਬਾ ਕਦਲ ਦੇ ਸ਼ੱਲਾ ਕਦਲ ਇਲਾਕੇ ਵਿੱਚ ਅੰਮ੍ਰਿਤਪਾਲ ਤੇ ਉਸ ਦੇ ਸਾਥੀ ਨੂੰ ਏਕੇ ਰਾਈਫਲ ਨਾਲ ਗੋਲੀ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਅੰਮ੍ਰਿਤਸਰ ਦਾ ਹੀ ਇੱਕ ਹੋਰ ਮਜ਼ਦੂਰ ਰੋਹਿਤ (25) ਜ਼ਖ਼ਮੀ ਹੋ ਗਿਆ। ਰੋਹਿਤ ਦੇ ਢਿੱਡ ਵਿੱਚ ਗੋਲੀਆਂ ਲੱਗੀਆਂ। ਇੱਥੇ ਐੱਸਐੱਮਐੱਚਐੱਸ ਹਸਪਤਾਲ ਵਿੱਚ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।ਪੁਲਿਸ ਨੇ ਹਮਲਾਵਰਾਂ ਦੀ ਭਾਲ ਲਈ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ। ਇਸ ਸਾਲ ਕਸ਼ਮੀਰ ਵਿੱਚ ਗੈਰ-ਸਥਾਨਕ ਵਿਅਕਤੀਆਂ ’ਤੇ ਅਤਿਵਾਦੀਆਂ ਦਾ ਇਹ ਪਹਿਲਾ ਹਮਲਾ ਹੈ।

यह भी पढ़े: राज्यपाल के अभिभाषण के दौरान हंगामे पर सीएम योगी ने सपा समेत विपक्ष को दी नसीहत

RELATED ARTICLES
- Advertisment -spot_imgspot_img

Most Popular