ਯੂਟਿਊਬਰ ਬਲੌਗਰ ਅਤੇ ਇੰਸਟਾਗ੍ਰਾਮ ਇੰਨਫਲਿਊਐਂਸਰ ਭਾਨਾ ਸਿੱਧੂ ਇੱਕ ਵਾਰ ਫਿਰ ਤੋਂ ਸੁਰਖੀਆਂ ‘ਚ ਹੈ। ਕਿਉਂਕਿ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਹੈ। ਦਰਅਸਲ ਪੰਜਾਬ ਪੁਲਿਸ ਨੇ ਫ਼ਿਲਮੀ ਅੰਦਾਜ਼ ਵਿੱਚ ਮੁੜ ਲੁਧਿਆਣਾ-ਅੰਮ੍ਰਿਤਸਰ ਹਾਈਵੇਅ ਤੋਂ ਯੂਟਿਊਬਰ ਬਲੌਗਰ ਅਤੇ ਇੰਸਟਾਗ੍ਰਾਮ ਇੰਨਫਲਿਊਐਂਸਰ ਭਾਨਾ ਸਿੱਧੂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਤੁਹਾਨੂੰ ਦੱਸ ਦਈਏ ਕਿ ਭਾਨਾ ਸਿੱਧੂ ਲੁਧਿਆਣਾ ਤੋਂ ਅੰਮ੍ਰਿਤਸਰ ਜਾ ਰਿਹਾ ਸੀ, ਜਿਸ ਦੌਰਾਨ ਪੁਲਿਸ ਨੇ ਉਸ ਨੂੰ ਲੁਧਿਆਣਾ ਹੀ ਲੰਘਣ ਨਹੀਂ ਦਿੱਤਾ ਅਤੇ ਕਿਸੇ ਨਾ ਕਿਸੇ ਤਰ੍ਹਾਂ ਟਰੈਪ ਲਾ ਕੇ ਗੱਡੀਆਂ ਨੂੰ ਰੋਕ ਕੇ ਸਕਾਰਪੀਓ ਗੱਡੀ ਦੀ ਅਗਲੀ ਸੀਟ ‘ਤੇ ਬੈਠੇ ਭਾਨਾ ਸਿੱਧੂ ਨੂੰ ਕਾਬੂ ਕਰ ਲਿਆ।
ਯੂਟਿਊਬਰ ਬਲੌਗਰ ਅਤੇ ਇੰਸਟਾਗ੍ਰਾਮ ਇੰਨਫਲਿਊਐਂਸਰ ਭਾਨਾ ਸਿੱਧੂ ਨੂੰ ਕਾਬੂ ਕਰਨ ਦੀ ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਉੱਥੇ ਹੀ ਸਿੱਧੂ ਦੇ ਸਾਥੀ ਨੇ ਦੱਸਿਆ ਕਿ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਕਿ ਸਿੱਧੂ ਨੂੰ ਕਿਹੜੇ ਥਾਣੇ ਵਿੱਚ ਲੈ ਕੇ ਗਏ ਹਨ। ਭਾਨਾ ਸਿੱਧੂ ਨੂੰ ਕੁਝ ਦਿਨ ਪਹਿਲਾਂ ਹੀ ਜ਼ਮਾਨਤ ਮਿਲੀ ਸੀ ਕਿ ਪੁਲਿਸ ਨੇ ਉਸ ਨੂੰ ਮੁੜ ਹਿਰਾਸਤ ਵਿੱਚ ਲੈ ਲਿਆ ਹੈ।ਮਿਲੀ ਜਾਣਕਾਰੀ ਦੇ ਮੁਤਾਬਕ ਯੂਟਿਊਬਰ ਬਲੌਗਰ ਅਤੇ ਇੰਸਟਾਗ੍ਰਾਮ ਇੰਨਫਲਿਊਐਂਸਰ ਭਾਨਾ ਸਿੱਧੂ ਦੀ ਗ੍ਰਿਫ਼ਤਾਰੀ ਦਾ ਵੀਡੀਓ ਉਸ ਦੇ ਸਾਥੀ ਨੇ ਬਣਾਇਆ ਸੀ। ਉਕਤ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਦੀ ਟੀਮ ਨੇ ਭਾਨਾ ਸਿੱਧੂ ਨੂੰ ਚੱਲਦੀ ਕਾਰ ‘ਚੋਂ ਹੇਠਾਂ ਉਤਾਰ ਕੇ ਪੁਲਿਸ ਵਿਭਾਗ ਦੀ ਸਕਾਰਪੀਓ ਕਾਰ ‘ਚ ਬਿਠਾ ਦਿੱਤਾ।
ਹਾਲਾਂਕਿ ਯੂਟਿਊਬਰ ਬਲੌਗਰ ਅਤੇ ਇੰਸਟਾਗ੍ਰਾਮ ਇੰਨਫਲਿਊਐਂਸਰ ਭਾਨਾ ਸਿੱਧੂ ਦੀ ਗਿਰਫਤਾਰੀ ਤੋਂ ਬਾਅਦ ਭਾਨਾ ਸਿੱਧੂ ਦੇ ਦੋਸਤਾਂ ਨੇ ਇਹ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਕਾਰ ਵਿੱਚ ਬੈਠੇ ਭਾਨਾ ਸਿੱਧੂ ਦੇ ਦੋਸਤਾਂ ਨੇ ਭਾਨਾ ਸਿੱਧੂ ਨੂੰ ਪੁਲਿਸ ਵੱਲੋਂ ਸਕਾਰਪੀਓ ਕਾਰ ਵਿੱਚ ਬਿਠਾਏ ਜਾਣ ਦੀ ਵੀਡੀਓ ਬਣਾ ਲਈ ਅਤੇ ਕਿਹਾ ਕਿ ਪਤਾ ਨਹੀਂ ਕਿਹੜੇ ਜ਼ਿਲ੍ਹੇ ਦੀ ਪੁਲਿਸ ਨੇ ਭਾਨਾ ਨੂੰ ਹਿਰਾਸਤ ਵਿੱਚ ਲਿਆ ਹੈ। ਨਾ ਹੀ ਉਸ ਦਾ ਕੋਈ ਕਾਰਨ ਦੱਸਿਆ ਗਿਆ ਹੈ। ਬੱਸ ਉਸ ਨੂੰ ਜ਼ਬਰਦਸਤੀ ਕਾਰ ਵਿੱਚੋਂ ਬਾਹਰ ਕੱਢਿਆ ਗਿਆ।
ਯੂਟਿਊਬਰ ਬਲੌਗਰ ਅਤੇ ਇੰਸਟਾਗ੍ਰਾਮ ਇੰਨਫਲਿਊਐਂਸਰ ਭਾਨਾ ਸਿੱਧੂ ਦੇ ਸਾਥੀਆਂ ਨੇ ਦੱਸਿਆ ਕਿ ਭਾਨਾ ਸਿੱਧੂ ਲੁਧਿਆਣਾ ਤੋਂ ਅੰਮ੍ਰਿਤਸਰ ਜਾ ਰਿਹਾ ਸੀ। ਉਹ ਅੰਮ੍ਰਿਤਸਰ ਵਿੱਚ ਅੰਮ੍ਰਿਤਪਾਲ ਦੇ ਸਮਰਥਨ ਵਿੱਚ ਦਿੱਤੇ ਧਰਨੇ ਵਿੱਚ ਗਏ ਸਨ। ਪ੍ਰੋਗਰਾਮ ਦਾ ਆਯੋਜਨ ਵੱਡੇ ਪੱਧਰ ‘ਤੇ ਕੀਤਾ ਗਿਆ। ਪੁਲਿਸ ਨੂੰ ਜਦੋਂ ਇਸ ਦੀ ਸੂਚਨਾ ਮਿਲੀ ਤਾਂ ਉਸ ਨੂੰ ਰਸਤੇ ‘ਚ ਹੀ ਹਿਰਾਸਤ ‘ਚ ਲੈ ਲਿਆ ਗਿਆ।