ਚੰਡੀਗੜ੍ਹ ਦੇ ਮੇਅਰ ਦੀ ਚੋਣ ‘ਚ ਭਾਜਪਾ ਉਮੀਦਵਾਰ ਜੇਤੂ ਰਹੇ ਹਨ। ਭਾਜਪਾ ਉਮੀਦਵਾਰ ਦੀ ਜਿੱਤ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੇਸ਼ ਦੇ ਲੋਕਤੰਤਰ ਨਾਲ ਖਿਲਵਾੜ ਕਰਾਰ ਦਿੱਤਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿਹੜੀ ਭਾਜਪਾ ਇੱਕ ਛੋਟੇ ਜਿਹੇ ਸ਼ਹਿਰ ਵਿੱਚ ਹਾਰ ਬਰਦਾਸ਼ਤ ਨਹੀਂ ਕਰ ਸਕਦੀ ਉਹ ਲੋਕ ਸਭਾ ਚੋਣਾਂ ਵਿੱਚ ਆਪਣੀ ਹਾਰ ਕਿਵੇਂ ਵੇਖ ਸਕਦੀ ਹੈ। ਹਾਰ ਹੁੰਦੀ ਵੇਖ ਮਹਿਜ਼ 36 ਵੋਟਾਂ ਦੀ ਗਿਣਤੀ ਵਿੱਚ ਭਾਜਪਾ ਨੇ ਜੇ ਇੰਨਾ ਵੱਡਾ ਘਪਲਾ ਕਰ ਦਿੱਤਾ ਤਾਂ 90 ਕਰੋੜ ਵੋਟਾਂ ਗਿਣਨ ਵਿੱਚ ਕਿੰਨਾ ਘਪਲਾ ਕੀਤਾ ਜਾ ਸਕਦਾ ਹੈ। ਇਸ ਦਾ ਅੰਦਾਜ਼ਾ ਸੌਖਿਆਂ ਹੀ ਲਗਾਇਆ ਜਾ ਸਕਦਾ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਪ੍ਰੀਜ਼ਾਈਡਿੰਗ ਅਫਸਰ ਅਨਿਲ ਮਸੀਹ ’ਤੇ ਵੱਡੇ ਇਲਜ਼ਾਮ ਲਗਾਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਨਿਲ ਮਸੀਹ ਨੇ ਭਾਜਪਾ ਨਾਲ ਵਫ਼ਾਦਾਰੀ ਨਿਭਾਉਣ ਲਈ ਇਹ ਵਿਸ਼ਵਾਸਘਾਤ ਕੀਤਾ ਹੈ। ਵੋਟ ਗਿਣਤੀ ਸਮੇਂ ਭਾਜਪਾ ਤੇ ਕਾਂਗਰਸ ਦਾ ਕੋਈ ਵੀ ਏਜੰਟ ਕਿਉਂ ਮੌਜੂਦ ਸੀ ਨਹੀਂ । ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਵੱਲੋਂ ਕੀਤੇ ਗਏ ਇਸ ਧੱਕੇ ਖ਼ਿਲਾਫ਼ ਉਹ ਅਦਾਲਤ ਵਿੱਚ ਜਾਣਗੇ ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਜਦੋਂ ਕੋਈ ਝੂਠ ਬੋਲਦਾ ਹੈ ਤਾਂ ਉਸ ਦੇ ਹਾਵ-ਭਾਵ ਤੋਂ ਪਤਾ ਲੱਗਾ ਜਾਂਦਾ ਹੈ। ਅਨਿਲ ਮਸੀਹ ਦਾ ਵੀਡੀਓ ਵਿੱਚ ਇਹੋ ਹਾਲ ਹੈ। ਵੋਟਿੰਗ ਪਰਚੀਆਂ ਦੇਖਦੇ ਦੇਖਦੇ ਉਹ ਕੈਮਰੇ ਇਧਰ ਉਧਰ ਦੇਖ ਰਹੇ ਹਨ ਕਿ ਕਿਤੇ ਕਿਸੇ ਨੂੰ ਕੁਝ ਪਤਾ ਤਾਂ ਨਹੀਂ ਲੱਗਿਆ। ਜਿਸ ਵੋਟ ਨੂੰ ਸਿਲੈਕਟ ਕਰਨਾ ਹੈ, ਉਸ ’ਤੇ ਉਹ ਸਿੱਧੇ ਸਾਈਨ ਕਰ ਰਹੇ ਹਨ ਜਦਕਿ ਜਿਸ ਨੂੰ ਰਿਜੈਕਟ ਕਰਨਾ ਉਸ ਨੂੰ ਆਲੇ ਦੁਆਲੇ ਦੇਖ ਕੇ ਰਿਜੈਕਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਈ. ਵੀ. ਐੱਮ. ਦੀ ਵੋਟਿੰਗ ਖ਼ਤਮ ਹੁੰਦੀ ਹੈ ਤਾਂ ਬਕਾਇਦਾ ਸੀਲ ਲੱਗਦੀ ਹੈ, ਏਜੰਟ ਦੇ ਸਾਈਨ ਹੁੰਦੇ ਹਨ ਅਤੇ ਵੋਟਾਂ ਦੀ ਗਿਣਤੀ ਲਿਖੀ ਜਾਂਦੀ ਹੈ। ਗਿਣਤੀ ਦੌਰਾਨ ਵੀ ਏਜੰਟ ਬੈਠੇ ਹੁੰਦੇ ਹਨ ਅਤੇ ਸਭ ਕੁਝ ਲਿਖਿਆ ਜਾਂਦਾ ਹੈ, ਉਸ ਨੂੰ ਖੋਲ੍ਹਣ ਲੱਗੇ ਵੀ ਗਿਣਤੀ ਦਿਖਾਈ ਜਾਂਦੀ ਹੈ ਪਰ ਚੰਡੀਗੜ੍ਹ ਚੋਣਾਂ ਦੌਰਾਨ ਅਜਿਹੀ ਕੋਈ ਪ੍ਰਕਿਰਿਆ ਨਹੀਂ ਕੀਤੀ ਗਈ। ਇਸ ਚੋਣ ਵਿਚ ਭਾਜਪਾ ਦੇ 16 ਦੇ 16 ਵੋਟ ਸਿਲੈਕਟ ਅਤੇ ਸਾਡੇ 8 ਕੈਂਸਲ ਕਰ ਦਿੱਤੇ ਗਏ। ਇਹ ਧੱਕੇਸ਼ਾਹੀ ਨਹੀਂ ਤਾਂ ਹੋਰ ਕੀ ਹੈ।
ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਨਿਲ ਮਸੀਹ ਭਾਜਪਾ ਦੇ ਮਨਿਓਰਿਟੀ ਬੈਂਕ ਦਾ ਹੈੱਡ ਹੈ। 18 ਤਾਰੀਖ਼ ਨੂੰ ਇਸ ਨੇ ਕਿਹਾ ਸੀ ਕਿ ਮੇਰੀ ਰੀੜ੍ਹ ਦੀ ਹੱਡੀ ਵਿੱਚ ਦਰਦ ਹੈ ਨਹੀਂ ਆ ਸਕਦਾ। ਅਸਲ ਵਿੱਚ ਇਨ੍ਹਾਂ ਦੀ ਰੀੜ੍ਹ ਦੀ ਹੱਡੀ ਹੈ ਹੀ ਨਹੀਂ, ਉਪਰੋਂ ਜਿਹੜਾ ਹੁਕਮ ਆਇਆ ਉਹੀ ਲਿਖਿਆ ਗਿਆ ਹੈ। ਜੇ 36 ਵੋਟਾਂ ਦੀ ਗਿਣਤੀ ਵਿੱਚ ਧਾਂਦਲੀ ਕੀਤੀ ਜਾ ਰਹੀ ਹੈ ਤਾਂ 90 ਕਰੋੜ ਵੋਟਾਂ ਗਿਣਨ ਵਿੱਚ ਕਿੰਨਾ ਘੁਟਾਲਾ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਇਸ ਵਿਅਕਤੀ ’ਤੇ ਦੇਸ਼ ਧਰੋਹ ਦਾ ਪਰਚਾ ਦਰਜ਼ ਹੋਣਾ ਚਾਹੀਦਾ ਹੈ।
यह भी पढ़े: भाजपा महंगाई रोकने में पूरी तरह विफल: अखिलेश यादव