2024 Lok Sabha Elections: ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਮੋੜਵਾਂ ਜਵਾਬ ਦਿੱਤਾ ਹੈ। ਸ. ਮਾਨ ਨੇ ਆਪਣੀ ਐਕਸ ਹੈਂਡਲ ਤੋਂ ਟਵਿਟ ਕੀਤਾ ਹੈ ਕਿ ਜਾਖੜ ਸਾਹਬ ਜਿਸ ਪਾਰਟੀ ਚ ਅੱਜਕੱਲ ਹੋ ਉਸਦੀ ਫਿਕਰ ਕਰੋ..ਨਾਲੇ ਪੱਤਰਕਾਰਾਂ ਨੂੰ ਦੱਸ ਦਿਆ ਕਰੋ ਕਿ ਮੈਂ ਕਿਹੜੀ ਪਾਰਟੀ ਵੱਲੋਂ ਬੋਲ ਰਿਹਾ ਹਾਂ..ਕਾਂਗਰਸ ਵੱਲੌਂ ਰਾਜ..ਭਾਜਪਾ ਦੇ ਪਰਧਾਨ ਅਤੇ ਅਕਾਲੀ ਦਲ ਨੂੰ ਗੱਠਜੋੜ ਦਾ ਸੱਦਾ..ਸਾਹਿਬ ਜੀ ਤੁਸੀ ਮੇਰੇ ਪੰਜਾਬ ਦੇ ਲੋਕਾਂ ਨੂੰ ਕੀ ਸਮਝਦੇ ਹੋ..ਕਦੇ ਮਰਜਾ ਚਿੜਿਏ..ਕਦੇ ਜਿਉਂਜਾ ਚਿੜਿਏ. ਜਵਾਬ ਦਿਓ।
ਦੱਸ ਦਈਏ ਕਿ ਅੱਜ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਲੋਕ ਸਭਾ ਚੋਣਾਂ ਲਈ ਪੰਜਾਬ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਬਾਰੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਆਖਿਆ ਹੈ ਕਿ ਕੱਲ੍ਹ ਦਿੱਲੀ ਵਿਚ ਸੀਨੀਅਰ ਆਗੂਆਂ ਦੀ ਮੀਟਿੰਗ ਹੋਈ ਹੈ, ਜਿਸ ਵਿਚ ਗੱਠਜੋੜ ਦੀ ਗੱਲ ਤੁਰੀ ਹੈ।
ਜਾਖੜ ਨੇ ਆਖਿਆ ਹੈ ਕਿ ‘ਆਪ’ ਦੇ ਐਲਾਨੇ 8 ਉਮੀਦਵਾਰ ਬਦਲੇ ਜਾਣਗੇ, ਕਿਉਂਕਿ ਦਿੱਲੀ ਵਿਚ ਕਾਂਗਰਸ ਅਤੇ ਆਪ ਵਿਚਾਲੇ ਗੱਠਜੋੜ ਦੀ ਗੱਲ ਚੱਲ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਨੂੰ ਲੈ ਕੇ ਕਾਂਗਰਸ ਅਤੇ ‘ਆਪ’ ਵਿਚਾਲੇ ਗਠਜੋੜ ਨੂੰ ਦਿੱਲੀ ‘ਚ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਵਿਧਾਨ ਸਭਾ ‘ਚ ਕਾਂਗਰਸੀ ਪ੍ਰਧਾਨ ਨੂੰ ਧਮਕਾ ਰਹੇ ਸਨ ਕਿ ਉਹ 2 ਦਿਨਾਂ ‘ਚ ਚੁੱਪ ਹੋ ਜਾਣਗੇ, ਜਿਸ ਤੋਂ ਬਾਅਦ ਕਾਂਗਰਸੀ ਡਿਪਟੀ ਐਲਓਪੀ ‘ਆਪ’ ‘ਚ ਸ਼ਾਮਲ ਹੋ ਗਏ। ਚੱਬੇਵਾਲ ਦਾ ਜਾਣਾ ਵੀ ਗੱਠਜੋੜ ਦਾ ਹਿੱਸਾ ਸੀ, ਪਰਦੇ ਪਿੱਛੇ ਚੱਲ ਰਹੀ ਗੱਲਬਾਤ ਹੁਣ ਕੁਝ ਦਿਨਾਂ ‘ਚ ਸਾਹਮਣੇ ਆਵੇਗੀ।
यह भी पढ़े: सामूहिक विवाह में भाई-बहन की शादी कराने पर अधिकारी सस्पेंड, दूल्हा-दुल्हन पर भी केस