ਚੰਡੀਗੜ੍ਹ: ਪੰਜਾਬ ਦੀਆਂ ਪੰਜ ਜੰਗਲੀ ਜੀਵ ਰੱਖਾਂ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜੈਵ-ਸੰਵੇਦਨਸ਼ੀਲਤਾ ਦੇ ਮਾਮਲੇ ’ਚ ਹੋਰ ਸੁਰੱਖਿਅਤ ਬਣਾ ਦਿਤਾ ਗਿਆ ਹੈ। ਝੱਜਰ-ਬਚੌਲੀ ਜੰਗਲੀ ਜੀਵ ਰੱਖ, ਬੀੜ ਦੁਸਾਂਝ ਜੰਗਲੀ ਜੀਵ ਰੱਖ, ਬੀੜ ਭੁਨਰਹੇੜੀ ਜੰਗਲੀ ਜੀਵ ਰੱਖ, ਬੀੜ ਮੋਤੀ ਬਾਗ਼ ਜੰਗਲੀ ਜੀਵ ਰੱਖ ਅਤੇ ਛੱਤਬੀੜ ਜੰਗਲੀ ਜੀਵ ਰੱਖ ਦੇ ਆਲੇ-ਦੁਆਲੇ ਇਕ ਕਿਲੋਮੀਟਰ ਦਾ ਘੇਰਾ ਜੈਵ-ਸੰਵੇਦਨਸ਼ੀਲ ਖੇਤਰ ਬਣਾ ਦਿਤਾ ਗਿਆ ਹੈ ਜਿੱਥੇ ਕੋਈ ਉਸਾਰੀ ਨਹੀਂ ਹੋ ਸਕਦੀ।
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ 2022 ’ਚ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਦੇਸ਼ ਦਾ ਹਰ ਸੁਰੱਖਿਅਤ ਐਲਾਨਿਆ ਗਿਆ ਜੰਗਲ, ਰਾਸ਼ਟਰੀ ਪਾਰਕ ਅਤੇ ਜੰਗਲੀ ਜੀਵ ਰੱਖ ਦੇ ਆਲੇ-ਦੁਆਲੇ ਘੱਟ ਤੋਂ ਘੱਟ ਇਕ ਕਿਲੋਮੀਟਰ ਤਕ ਦਾ ਜੈਵ-ਸੰਵੇਦਨਸ਼ੀਲ ਖੇਤਰ (ਈ.ਐੱਸ.ਜ਼ੈੱਡ.) ਹੋਣਾ ਚਾਹੀਦਾ ਹੈ।
ਵਾਤਾਵਰਣ ਮੰਤਰਾਲੇ ਦੀਆਂ ਹਦਾਇਤਾਂ ਤੋਂ ਪਤਾ ਲਗਦਾ ਹੈ ਕਿ ਰਾਸ਼ਟਰੀ ਪਾਰਕਾਂ, ਜੰਗਲਾਂ ਅਤੇ ਰੱਖਾਂ ਦੇ ਆਲੇ-ਦੁਆਲੇ ਈ.ਐੱਸ.ਜ਼ੈੱਡ. ਐਲਾਨ ਕਰਨ ਦਾ ਉਦੇਸ਼ ਸੁਰੱਖਿਅਤ ਖੇਤਰਾਂ ਲਈ ਕਿਸੇ ਕਿਸਮ ਦਾ ‘ਖ਼ਤਰਾ ਰੋਧੀ’ ਬਣਾਉਣਾ ਹੈ। ਇਹ ਖੇਤਰ ਉੱਚ ਸੁਰੱਖਿਆ ਵਾਲੇ ਖੇਤਰਾਂ ਤੋਂ ਘੱਟ ਸੁਰੱਖਿਆ ਵਾਲੇ ਖੇਤਰਾਂ ਤਕ ਇਕ ਤਬਦੀਲੀ ਜ਼ੋਨ ਵਜੋਂ ਕੰਮ ਕਰਨਗੇ।
यह भी पढ़े: ਮੁੱਖ ਮੰਤਰੀ ਵੱਲੋਂ ਚਮਕੌਰ ਸਾਹਿਬ ਤੋਂ ਝੋਨੇ ਦੇ ਖਰੀਦ ਕਾਰਜਾਂ ਦੀ ਰਸਮੀ ਸ਼ੁਰੂਆਤ