Friday, December 13, 2024
spot_imgspot_img
spot_imgspot_img
HomeपंजाबJalandhar ਕਮਿਸ਼ਨਰੇਟ ਪੁਲਿਸ ਨੇ ਤਿੰਨ ਔਰਤਾਂ ਸਮੇਤ ਪੰਜ ਪ੍ਰਵਾਸੀ ਨਸ਼ਾ ਤਸਕਰ 5...

Jalandhar ਕਮਿਸ਼ਨਰੇਟ ਪੁਲਿਸ ਨੇ ਤਿੰਨ ਔਰਤਾਂ ਸਮੇਤ ਪੰਜ ਪ੍ਰਵਾਸੀ ਨਸ਼ਾ ਤਸਕਰ 5 ਕਿਲੋ ਅਫੀਮ ਸਮੇਤ ਕਾਬੂ

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਤਿੰਨ ਔਰਤਾਂ ਸਮੇਤ ਪੰਜ ਪ੍ਰਵਾਸੀ ਨਸ਼ਾ ਤਸਕਰਾਂ ਨੂੰ 5 ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ADCP ਅਦਿੱਤਯ ਨੇ ਦੱਸਿਆ ਕਿ ਪੁਲਿਸ ਨੂੰ ਸੂਹ ਮਿਲੀ ਸੀ ਕਿ ਸ਼ਹਿਰ ਵਿੱਚ ਤਸਕਰਾਂ ਦਾ ਇੱਕ ਗਿਰੋਹ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਪੁਲਿਸ ਪਾਰਟੀ ਨੇ ਬੁੱਧਵਾਰ ਨੂੰ ਬਾਬਾ ਬੁੱਢਾ ਜੀ ਫਲਾਈਓਵਰ ‘ਤੇ ਜਾਲ ਵਿਛਾਇਆ। ADCP ਅਦਿੱਤਯ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਕਪੂਰਥਲਾ ਰੋਡ ਵਾਲੇ ਪਾਸੇ ਤੋਂ ਤਿੰਨ ਔਰਤਾਂ ਸਮੇਤ ਪੰਜ ਵਿਅਕਤੀਆਂ ਨੂੰ ਆਉਂਦੇ ਦੇਖਿਆ। ADCP ਅਦਿੱਤਯ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਦੇਖਦਿਆਂ ਹੀ ਗਰੋਹ ਦੇ ਪੁਰਸ਼ ਮੈਂਬਰਾਂ ਨੇ ਸ਼ੱਕੀ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਉਕਤ ਵਿਅਕਤੀਆਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ ਤਾਂ ਦੋਨੋ ਪੁਰਸ਼ਾਂ ਪਾਸੋਂ 2 ਕਿਲੋ ਅਫੀਮ ( 1 ਕਿਲੋ ਪ੍ਰਤੀ ਵਿਅਕਤੀ) ਬਰਾਮਦ ਹੋਈ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਔਰਤਾਂ ਦੇ ਥੈਲਿਆਂ ਦੀ ਤਲਾਸ਼ੀ ਦੌਰਾਨ ਤਿੰਨ ਕਿਲੋ ਅਫੀਮ (ਹਰੇਕ ਵਿੱਚੋਂ 1 ਕਿਲੋ) ਬਰਾਮਦ ਹੋਈ ਅਤੇ ਸਾਰੇ ਪੰਜ ਤਸਕਰਾਂ ਕੋਲੋਂ ਕੁੱਲ 5 ਕਿਲੋ ਅਫੀਮ ਬਰਾਮਦ ਹੋਈ।

ADCP ਅਦਿੱਤਯ ਨੇ ਦੱਸਿਆ ਕਿ ਪੁਲਿਸ ਨੇ ਝਾਰਖੰਡ ਰਾਜ ਦੇ ਰਹਿਣ ਵਾਲੇ ਸਾਰੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਦੀ ਪਛਾਣ ਬਬਲੂ ਕੁਮਾਰ ਵਿਸ਼ਕਰਮਾ ਪੁੱਤਰ ਕੇਦਾਰ ਮਿਸਤਰੀ ਵਾਸੀ ਪਿੰਡ ਸ਼ਹੀਦਾਂ ਪੋ ਅਤੇ ਪੀ.ਐਸ. ਲਾਵਲੌਂਗ ਜ਼ਿਲ੍ਹਾ ਚਤਰਾ ਝਾਰਖੰਡ, ਪਰਦੀਪ ਵਿਸ਼ਕਰਮਾ ਪੁੱਤਰ ਸਵਰਗੀ ਉਪੇਂਦਰ ਵਿਸ਼ਕਰਮਾ ਵਾਸੀ ਪਿੰਡ ਸ਼ਹੀਦਾਂ PO ਅਤੇ PS ਲਾਵਾਲੌਂਗ ਜ਼ਿਲ੍ਹਾ ਚਤਰਾ ਝਾਰਖੰਡ, ਫੂਲਵਤੀ ਦੇਵੀ ਪਿੰਡ ਸ਼ਹੀਦਾਂ PO ਅਤੇ PS ਲਾਵਲੌਂਗ ਜ਼ਿਲ੍ਹਾ ਚਤਰਾ ਝਾਰਖੰਡ, ਪ੍ਰਤਿਮਾ ਦੇਵੀ r/o ਪਿੰਡ ਪਿਪਰਾ PS ਲੈਸਲੀਗੰਜ ਜ਼ਿਲ੍ਹਾ ਪਲਾਮੂ ਝਾਰਖੰਡ ਅਤੇ ਆਰਤੀ ਦੇਵੀ ਵਾਸੀ ਪਿੰਡ ਸ਼ਹੀਦਾਂ PO ਅਤੇ PS ਲਾਵਾਲੌਂਗ ਜ਼ਿਲ੍ਹਾ ਚਤਰਾ ਝਾਰਖੰਡ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਤਸਕਰਾਂ ਖਿਲਾਫ ਥਾਣਾ ਬਸਤੀ ਬਾਵਾ ਖੇਲ ਜਲੰਧਰ ਵਿਖੇ ਮੁਕੱਦਮਾ ਨੰਬਰ 20 ਮਿਤੀ 31-01-2024 ਅਧੀਨ 18-61-85 ਐਨ.ਡੀ.ਪੀ.ਐਸ ਐਕਟ ਦਰਜ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਬਬਲੂ ਕੁਮਾਰ ਵਿਸ਼ਕਰਮਾ ਭਗੌੜਾ ਹੈ ਕਿਉਂਕਿ ਉਸਦੇ ਖਿਲਾਫ ਐਨ.ਡੀ.ਪੀ.ਐਸ ਐਕਟ ਤਹਿਤ ਪਹਿਲਾਂ ਹੀ ਜਲੰਧਰ ਵਿਖੇ ਐਫ.ਆਈ.ਆਰ ਦਰਜ ਕੀਤੀ ਜਾ ਚੁੱਕੀ ਹੈ ਜਦਕਿ ਬਾਕੀ ਚਾਰ ਤਸਕਰਾਂ ਖਿਲਾਫ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ।

यह भी पढ़े: ਸੁਖਬੀਰ ਬਾਦਲ ਨੇ ਪੰਜਾਬ ਬਚਾਓ ਨਹੀ ਪਰਿਵਾਰ ਬਚਾਓ ਯਾਤਰਾ ਸ਼ੁਰੂ ਕੀਤੀ: ਬੀਬੀ ਪਰਮਜੀਤ ਕੌਰ ਗੁਲਸ਼ਨ

RELATED ARTICLES

Video Advertisment

- Advertisement -spot_imgspot_img
- Download App -spot_img

Most Popular