Thursday, December 5, 2024
spot_imgspot_img
spot_imgspot_img
HomeपंजाबMP ਗੁਰਜੀਤ ਔਜਲਾ ਨੇ ਭਾਰਤ-ਕੈਨੇਡਾ ਵਿਵਾਦ ਨੂੰ ਲੈ ਕੇ ਜਤਾਈ ਚਿੰਤਾ, ਦੋਹਾਂ...

MP ਗੁਰਜੀਤ ਔਜਲਾ ਨੇ ਭਾਰਤ-ਕੈਨੇਡਾ ਵਿਵਾਦ ਨੂੰ ਲੈ ਕੇ ਜਤਾਈ ਚਿੰਤਾ, ਦੋਹਾਂ ਸਰਕਾਰਾਂ ਨੂੰ ਕੀਤੀ ਇਹ ਅਪੀਲ

ਅੰਮ੍ਰਿਤਸਰ – ਪਿਛਲੇ ਕਈ ਦਿਨਾਂ ਤੋਂ ਕੈਨੇਡਾ ਅਤੇ ਭਾਰਤ ਦਾ ਵਿਵਾਦ ਜਾਰੀ ਹੈ, ਦੋਨੇਂ ਦੇਸ਼ ਲਗਾਤਾਰ ਬਿਆਨਬਾਜ਼ੀ ਕਰ ਰਹੇ ਹਨ। ਇਸ ਮੁੱਦੇ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਵੱਲੋਂ ਵਿਸ਼ੇਸ਼ ਤੌਰ ‘ਤੇ ਸੰਸਦ ਮੈਂਬਰ ਗੁਰਜੀਤ ਔਜਲਾ ਨਾਲ ਗੱਲਬਾਤ ਕੀਤੀ ਗਈ। ਗੱਲਬਾਤ ਕਰਦਿਆਂ ਐੱਮਪੀ ਗੁਰਜੀਤ ਔਜਲਾ ਨੇ ਕਿਹਾ ਕਿ ਕੈਨੇਡਾ ਅਤੇ ਭਾਰਤ ਦੇ ਰਿਸ਼ਤੇ ਬਹੁਤ ਹੀ ਗੂੜੇ ਸਨ ਪਰ ਜੋ ਵਿਵਾਦ ਪਿਛਲੇ ਕੁੱਝ ਦਿਨਾਂ ਲਈ ਸ਼ੁਰੂ ਹੋਇਆ ਹੈ ਉਹ ਬਹੁਤ ਹੀ ਮੰਦਭਾਗਾ ਹੈ ਕਿਉਂਕਿ ਇਸ ਦਾ ਪ੍ਰਭਾਵ ਸਾਡੇ ਦੇਸ਼ ਤੇ ਸਾਡੇ ਦੇਸ਼ ਦੇ ਜੋ ਵਿਦਿਆਰਥੀ ਤੇ ਲੋਕ ਕੈਨੇਡਾ ਵਿਚ ਹਨ ਉਹਨਾਂ ‘ਤੇ ਬਹੁਤ ਮਾੜਾ ਅਸਰ ਪਵੇਗਾ।

ਗੁਰਜੀਤ ਔਜਲਾ ਨੇ ਕਿਹਾ ਕਿ ਇਸ ਵਿਵਾਦ ਦੀ ਸ਼ੁਰੂਆਤ ਪਹਿਲਾਂ ਕੈਨੇਡਾ ਨੇ ਕੀਤੀ ਹੈ ਕਿਉਂਕਿ ਜੀ20 ਦੀ ਮੀਟਿੰਗ ਵਿਚ ਕੈਨੇਡਾ ਨੇ ਕਿਹਾ ਕਿ ਉਹਨਾਂ ਦੇ ਜੋ ਨਾਗਰਿਕ ਹਰਦੀਪ ਸਿੰਘ ਨਿੱਝਰ ਦਾ ਉੱਥੇ ਕਤਲ ਹੋਇਆ ਹੈ ਉਸ ਬਾਰੇ ਜਦੋਂ ਭਾਰਤ ਨਾਲ ਗੱਲ ਕੀਤੀ ਗਈ ਤਾਂ ਦੱਸਿਆ ਗਿਆ ਕਿ ਇਸ ਪਿੱਛੇ ਭਾਰਤੀ ਏਜੰਸੀਆ ਦਾ ਹੱਥ ਹੈ।

ਐਮਪੀ ਗੁਰਜੀਤ ਔਜਲਾ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਸਲਾਹ ਦਿੱਤੀ ਕਿ ਉਹਨਾਂ ਨੂੰ ਵਾਪਸ ਜਾ ਕੇ ਅਜਿਹਾ ਕੋਈ ਵੀ ਬਿਆ ਨਹੀਂ ਸੀ ਦੇਣਾ ਚਾਹੀਦਾ ਬਲਕਿ ਉਹਨਾਂ ਨੂੰ ਕੁੱਝ ਸਮਾਂ ਇੰਤਜ਼ਾਰ ਕਰਨਾ ਚਾਹੀਦਾ ਸੀ ਜਦੋਂ ਕਿ ਭਾਰਤ ਨੇ ਕਤਲ ਮਾਮਲੇ ਵਿਚ ਜਾਂਚ ਲਈ ਸਹਿਯੋਗ ਦੇਣ ਦੀ ਗੱਲ ਕਹੀ ਸੀ। ਗੁਰਜੀਤ ਔਜਲਾ ਨੇ ਕਿਹਾ ਕਿ ਕੈਨੇਡਾ ਸਰਕਾਰ ਸਿੱਧੇ ਤੌਰ ‘ਤੇ ਇਸ ‘ਤੇ ਰਾਜਨੀਤੀ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਕੈਨੇਡਾ ਦੀ ਟੀਚਾ ਇਹ ਹੈ ਕਿ ਜਿਵੇਂ ਯੂਕਰੇਨ ਤੇ ਰੂਸ ਦੀ ਜੰਗ ਵਿਚ ਭਾਰਤ ਬਹੁਤ ਵਧੀਆ ਪੱਖ ਨਾਲ ਉਭਰਿਆ ਸੀ ਉਸ ਤਰੀਕੇ ਨਾਲ ਉਹ ਉਹਨਾਂ ਨਾਲ ਕਿਉਂ ਨਹੀਂ ਖੜ੍ਹਿਆ।

ਉਹਨਾਂ ਨੇ ਕਿਹਾ ਕਿ ਸ਼ਾਇਦ ਕੈਨੇਡਾ ਸਰਕਾਰ ਦੇ ਮਨ ਵਿਚ ਭਾਰਤ ਦੀ ਬਾਕੀ ਦੇਸ਼ਾਂ ਨਾਲ ਚੰਗੇ ਸਬੰਧ ਹੋਣ ਦੀ ਗੱਲ ਵੀ ਹੋਵੇਗੀ। ਗੁਰਜੀਤ ਔਜਲਾ ਨੇ ਕਿਹਾ ਕਿ ਮੰਨਿਆ ਕਿ ਜਿਹਨਾਂ ਦਾ ਕਤਲ ਹੋਇਆ ਹੈ ਉਹ ਉਹਨਾਂ ਦਾ ਨਾਗਰਿਕ ਸੀ ਤੇ ਉਹਨਾਂ ਨੇ ਉਸ ਦੇ ਮੱਦੇਨਜ਼ਰ ਗੱਲ ਕੀਤੀ ਹੈ ਪਰ ਨਾਲ ਹੀ ਸਰਕਾਰ ਨੇ ਸਾਡੇ ਭਾਰਤੀ ਕੌਂਸਲੇਟ ਨੂੰ ਉੱਥੋਂ ਕੱਢ ਦਿੱਤਾ ਤੇ ਕੈਨੇਡਾ ਵਿਚੋਂ ਜਾਣ ਲਈ ਕਹਿ ਦਿੱਤਾ ਪਰ ਸਾਡਾ ਕੈਨੇਡਾ ਵੀ ਇਸ ਮਾਮਲੇ ਵਿਚ ਪਿੱਛੇ ਨਹੀਂ ਹਟਿਆ ਤੇ ਉਹਨਾਂ ਨੇ ਉਸ ਦਾ ਜਵਾਬ ਨਾਲ ਹੀ ਦਿੱਤਾ ਤੇ ਨਾਲ ਉਹਨਾਂ ਨੇ ਕੈਨੇਡਾ ਨਾਗਰਿਕਾਂ ਦੇ ਵੀਜ਼ੇ ਬੰਦ ਕਰ ਦਿੱਤੇ।

ਗੁਰਜੀਤ ਔਜਲਾ ਨੇ ਚਿੰਤਾ ਪ੍ਰਗਟ ਕੀਤੀ ਤੇ ਕਿਹਾ ਕਿ ਇਸ ਸਾਰੇ ਵਿਵਾਦ ਵਿਚ ਨੁਕਸਾਨ ਪੰਜਾਬ ਦਾ ਵੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੀ ਖੁਸ਼ਹਾਲੀ ਦਾ ਵੱਡਾ ਕਾਰਨ ਸਾਡੇ ਐੱਨਆਰਆਈ ਭਰਾ ਹਨ ਖਾਸ ਕਰ ਕੇ ਕੈਨੇਡਾ ਵਾਲੇ, ਉਹਨਾਂ ਨੇ ਕਿਹਾ ਕਿ ਕੈਨੇਡਾ ਰਹਿੰਦੇ ਪੰਜਾਬੀਆਂ ਨੇ ਕਿਸੇ ਖਾਸ ਤਿਉਹਾਰ ਜਾਂ ਵਿਆਹ ਸਮਾਗਮ ‘ਤੇ ਪੰਜਾਬ ਆਉਣਾ ਹੁੰਦਾ ਹੈ ਤੇ ਕਈਆਂ ਨੇ ਅਪਣੀ ਟਿਕਟ ਪਹਿਲਾਂ ਹੀ ਬੁੱਕ ਕਰਵਾਈ ਸੀ ਤੇ ਇਹਨਾਂ ਨੇ ਬਿਨ੍ਹਾਂ ਸੋਚੇ ਸਮਝੇ ਵੀਜ਼ੇ ਰੱਦ ਕਰ ਦਿੱਤੇ ਜਿਸ ਨਾਲ ਬਹੁਤ ਨੁਕਸਾਨ ਹੋਇਆ ਹੈ।

ਉਹਨਾਂ ਨੇ ਕਿਹਾ ਲੜਾਈ ਸਰਕਾਰਾਂ ਵਿਚ ਹੈ ਪਰ ਜੋ ਵਿਚਕਾਰ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ ਉਹਨਾਂ ਦਾ ਕਸੂਰ ਤਾਂ ਕੋਈ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜਿੰਨੇ ਵੀ ਪਰਵਾਸੀ ਉੱਥੇ ਰਹਿੰਦੇ ਹਨ ਉਹਨਾਂ ਵਿਚੋਂ 2-4 ਲੋਕ ਕੜਵਾਹਟ ਫੈਲਾਉਂਦੇ ਹਨ ਤੇ ਜਿਹਨਾਂ ਨੇ ਇੱਧਰ ਆਉਣਾ ਵੀ ਨਹੀਂ ਹੁੰਦਾ ਤੇ ਉਹ ਕਿੰਨਾ ਦੇ ਮਨੋਰਥ ਪੂਰ ਕਰ ਰਹੇ ਹਨ ਇਹ ਸਭ ਜਾਣਦੇ ਹਨ। ਉਹਨਾਂ ਨੇ ਕਿਹਾ ਕਿ ਜਿਹੜੇ ਲੋਕਾਂ ਨੂੰ ਸਜ਼ਾ ਮਿਲ ਗਈ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਤੇ ਉਹ ਅਪਣਈ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਸਨ।

ਗੁਰਜੀਤ ਔਜਲਾ ਨੇ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਮ ਲੋਕਾਂ ਨੂੰ ਪਰੇਸ਼ਾਨ ਨਾ ਕਰ ਕੇ ਉਹਨਾਂ ਨੂੰ ਵੀਜ਼ੇ ਦੇਣ ਕਿਉਂਕਿ ਬਹੁਤ ਸਾਰੇ ਕੈਨੇਡੀਅਨ ਲੋਕ ਵੀ ਪੰਜਾਬ ਤੇ ਭਾਰਤ ਆਉਂਦੇ ਹਨ ਤੇ ਇੱਧਰੋਂ ਸਾਡੇ ਲੋਕ ਵੀ ਉਧਰ ਜਾਂਦੇ ਹਨ ਤੇ ਉਹਨਾਂ ਦਾ ਕੋਈ ਕਸੂਰ ਨਹੀਂ ਹੈ। ਉਹਨਾਂ ਨੇ ਕੈਨੇਡਾ ਸਰਕਾਰ ਨੂੰ ਅਪਲੀ ਕੀਤੀ ਹੈ ਜੇ ਸਰਕਾਰ ਨੇ ਕਿਸੇ ਚੀਜ਼ ‘ਤੇ ਪਾਬੰਦੀ ਲਗਾਉਣੀ ਹੈ ਤਾਂ ਉਹ ਵਪਾਰ ‘ਤੇ ਲਗਾ ਸਕਦੇ ਹਨ ਜਾਂ ਹੋਰ ਵੀ ਬਹੁਤ ਚੀਜ਼ਾਂ ਹਨ ਪਰ ਆਮ ਲੋਕਾਂ ਲਈ ਵੀਜ਼ੇ ਰੱਧ ਨਾ ਕਰਨ ਕਿਉਂਕਿ ਕਈ ਭਾਰਤ ਦੇ ਵਿਦਿਆਰਥੀ ਇੱਦਾਂ ਦੇ ਹਨ ਜਿਹਨਾਂ ਨੇ ਅਪਣੀ ਸਾਲ-ਸਾਲ ਦੀ ਫ਼ੀਸ ਜਮ੍ਹਾ ਕਰਵਾ ਦਿੱਤਾ ਸੀ ਤੇ ਹੁਣ ਵਾਜ਼ੀ ਰੱਦ ਹੋਣ ਕਰ ਕੇ ਉਹ ਨਾ ਇੱਧਰ ਦੇ ਰਹੇ ਤੇ ਨਾ ਹੀ ਓਧਰ ਦੇ ਰਹੇ।

ਗੁਰਜੀਤ ਔਜਲਾ ਨੇ ਭਾਰਤ ਸਰਕਾਰ ਨੂੰ ਵੀ ਸਲਾਹ ਦਿੱਤੀ ਕਿ ਕੈਨੇਡਾ ਸਰਕਾਰ ਨੂੰ ਤਾਂ ਉਹ ਕੁੱਝ ਕਹਿ ਨਹੀਂ ਸਕਦੇ ਪਰ ਸਾਡੀ ਸਰਕਾਰ ਤਾਂ ਉਹਨਾਂ ਦੇ ਜਾਲ ਵਿਚ ਨਾ ਫਸੇ ਤੇ ਲੋਕਾਂ ਦੇ ਵੀਜ਼ੇ ਰੱਦ ਨਾ ਕਰੇ ਤੇ ਆਮ ਲੋਕਾਂ ਨੂੰ ਤਕਲੀਫ਼ ਵਿਚ ਨਾ ਪਾਵੇ। ਉਹਨਾਂ ਨੇ ਸਿੱਧੇ ਤੌਰ ‘ਤੇ ਦੋਹਾਂ ਸਰਕਾਰ ਨੂੰ ਅਪੀਲ ਕੀਤੀ ਕੇ ਸਰਕਾਰਾਂ ਦੀ ਲੜਾਈ ਵਿਚ ਆਮ ਲੋਕਾਂ ਨੂੰ ਖੱਜਲ ਖੁਆਰ ਨਾ ਕੀਤਾ ਜਾਵੇ।

यह भी पढ़े: ਸ਼ਿਵ ਸੈਨਾ ਸੰਸਦ ਮੈਂਬਰ ਨੇ ਹਸਪਤਾਲ ਦੇ ਡੀਨ ਤੋਂ ਕਰਵਾਈ ਪਖਾਨੇ ਦੀ ਸਫਾਈ, ਐਫ਼.ਆਈ.ਆਰ. ਦਰਜ

RELATED ARTICLES
- Advertisement -spot_imgspot_img

Video Advertisment

- Advertisement -spot_imgspot_img
- Download App -spot_img

Most Popular