Tuesday, April 23, 2024
Homeपंजाबਭੁਗਤਾਨ ਗੇਟਵੇ ਕੰਪਨੀ ਦਾ ਖਾਤਾ ਹੈਕ, 16 ਹਜ਼ਾਰ ਕਰੋੜ ਰੁਪਏ ਕਢਵਾਏ

ਭੁਗਤਾਨ ਗੇਟਵੇ ਕੰਪਨੀ ਦਾ ਖਾਤਾ ਹੈਕ, 16 ਹਜ਼ਾਰ ਕਰੋੜ ਰੁਪਏ ਕਢਵਾਏ

ਠਾਣੇ: ਮਹਾਰਾਸ਼ਟਰ ਦੇ ਠਾਣੇ ਵਿਚ ਲੋਕਾਂ ਦੇ ਇਕ ਸਮੂਹ ਨੇ ਕਥਿਤ ਤੌਰ ’ਤੇ ਭੁਗਤਾਨ ਗੇਟਵੇ ਸੇਵਾਵਾਂ ਪ੍ਰਦਾਨ ਕਰਨ ਵਾਲੀ ਇਕ ਕੰਪਨੀ ਦਾ ਖਾਤਾ ਹੈਕ ਕਰ ਕੇ ਵੱਖ-ਵੱਖ ਬੈਂਕ ਖਾਤਿਆਂ ਤੋਂ 16,180 ਕਰੋੜ ਰੁਪਏ ਕਢਵਾ ਲਏ। ਠਾਣੇ ਪੁਲਿਸ ਨੇ ਇਹ ਜਾਣਕਾਰੀ ਦਿਤੀ।

ਨੌਪਾੜਾ ਥਾਣੇ ਦੇ ਇਕ ਅਧਿਕਾਰੀ ਨੇ ਦਸਿਆ ਕਿ ਇਹ ਧੋਖਾਧੜੀ ਲੰਮੇ ਸਮੇਂ ਤੋਂ ਚੱਲ ਰਹੀ ਸੀ ਪਰ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਮਹਾਰਾਸ਼ਟਰ ਦੇ ਠਾਣੇ ਸ਼ਹਿਰ ’ਚ ਸ੍ਰੀਨਗਰ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ। ਪੁਲਿਸ ਮੁਤਾਬਕ ਸ਼ਿਕਾਇਤ ’ਚ ਦੋਸ਼ ਲਗਾਇਆ ਗਿਆ ਸੀ ਕਿ ਅਪ੍ਰੈਲ 2023 ’ਚ ਕੰਪਨੀ ਦਾ ਭੁਗਤਾਨ ਗੇਟਵੇ ਖਾਤਾ ਹੈਕ ਕਰ ਕੇ ਉਸ ’ਚੋਂ 25 ਕਰੋੜ ਰੁਪਏ ਕਢਵਾ ਲਏ ਗਏ ਸਨ।

ਐਫ.ਆਈ.ਆਰ. ਦਾ ਹਵਾਲਾ ਦਿੰਦੇ ਹੋਏ ਅਧਿਕਾਰੀ ਨੇ ਕਿਹਾ ਕਿ ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ 16,180 ਕਰੋੜ ਰੁਪਏ ਦਾ ਵੱਡਾ ਘਪਲਾ ਸਾਹਮਣੇ ਆਇਆ। ਪੁਲਿਸ ਨੇ ਦਸਿਆ ਕਿ ਇਸ ਮਾਮਲੇ ’ਚ ਹਾਲੇ ਤਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਐਫ.ਆਈ.ਆਰ. ਅਨੁਸਾਰ ਮੁਲਜ਼ਮ ਜਤਿੰਦਰ ਪਾਂਡੇ ਨੇ ਪਹਿਲਾਂ 8-10 ਸਾਲ ਬੈਂਕਾਂ ’ਚ ਰਿਲੇਸ਼ਨਸ਼ਿਪ ਅਤੇ ਸੇਲਜ਼ ਮੈਨੇਜਰ ਵਜੋਂ ਕੰਮ ਕੀਤਾ ਸੀ। ਅਧਿਕਾਰੀ ਨੇ ਦਸਿਆ ਕਿ ਪੁਲਿਸ ਨੂੰ ਸ਼ੱਕ ਹੈ ਕਿ ਇਸ ਮਾਮਲੇ ’ਚ ਕਈ ਵੱਡੇ ਲੋਕ ਸ਼ਾਮਲ ਹੋ ਸਕਦੇ ਹਨ ਅਤੇ ਗਰੋਹ ਨੇ ਭਾਰਤ ਭਰ ’ਚ ਕਈ ਕੰਪਨੀਆਂ ਅਤੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੋ ਸਕਦਾ ਹੈ। ਅਧਿਕਾਰੀ ਨੇ ਦਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।

ਠਾਣੇ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਦੀ ਸ਼ਿਕਾਇਤ ਤੋਂ ਬਾਅਦ ਸ਼ੁਕਰਵਾਰ ਨੂੰ ਨੌਪਾੜਾ ਥਾਣੇ ’ਚ ਸੰਜੇ ਸਿੰਘ, ਅਮੋਲ ਅੰਡੇਲੇ, ਅਮਨ, ਕੇਦਨ, ਸਮੀਰ ਦਿਘੇ, ਜਤਿੰਦਰ ਪਾਂਡੇ ਅਤੇ ਅਣਪਛਾਤੇ ਵਿਅਕਤੀਆਂ ਵਿਰੁਧ ਭਾਰਤੀ ਦੰਡਾਵਲੀ ਦੀ ਧਾਰਾ 420 (ਧੋਖਾਧੜੀ), 409 (ਭਰੋਸਾ ਦੀ ਉਲੰਘਣਾ), 467, 468 (ਜਾਅਲਸਾਜ਼ੀ), 120ਬੀ (ਅਪਰਾਧਕ ਸਾਜ਼ਸ਼), 34 (ਸਾਂਝਾ ਇਰਾਦਾ) ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

यह भी पढ़े: https://newstrendz.co.in/punjab/in-ludhiana-the-matter-of-gatka-missing-from-the-three-is-contested/

RELATED ARTICLES

Most Popular