Wednesday, April 16, 2025
Homeपंजाबਕਾਰਾਂ ਅਤੇ ਮੋਟਰ ਗੱਡੀਆਂ 'ਚ ਪਿਛਲੀ ਸੀਟ ਵਾਲਿਆਂ ਲਈ ਸੀਟ ਬੈਲਟ ਹੋਈ...

ਕਾਰਾਂ ਅਤੇ ਮੋਟਰ ਗੱਡੀਆਂ ‘ਚ ਪਿਛਲੀ ਸੀਟ ਵਾਲਿਆਂ ਲਈ ਸੀਟ ਬੈਲਟ ਹੋਈ ਲਾਜ਼ਮੀ

ਕਾਰਾਂ ਤੇ ਮੋਟਰ ਗੱਡੀਆਂ ‘ਚ ਪਿਛਲੀ ਸੀਟ ਵਾਲਿਆਂ ਲਈ ਵੀ ਸੀਟ ਬੈਲਟ ਲਾਜ਼ਮੀ ਹੋ ਗਈ ਹੈ। ਏਡੀਜੀਪੀ ਟ੍ਰੈਫਿਕ ਏਐਸ ਰਾਏ ਨੇ ਕਿਹਾ ਕਿ ਭਾਰਤ ਸਰਕਾਰ ਦੇ ਫ਼ੈਸਲੇ ਨੂੰ ਹੀ ਅਸੀਂ ਸਟੇਟ ਲਾਗੂ ਕਰ ਰਹੇ ਹਾਂ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕਾਰਾਂ ਅਤੇ ਮੋਟਰ ਗੱਡੀਆਂ ‘ਚ ਪਿਛਲੀ ਸੀਟ ਵਾਲਿਆਂ ਲਈ ਵੀ ਸੀਟ ਬੈਲਟ ਲਾਜ਼ਮੀ ਹੋ ਗਈ ਹੈ। ਹਾਲਾਂਕਿ ਭਾਰਤ ਸਰਕਾਰ ਪਹਿਲਾਂ ਹੀ ਇਸ ਸਬੰਧੀ ਫ਼ੈਸਲਾ ਕਰ ਚੁੱਕੀ ਹੈ, ਜਿਸ ਨੂੰ ਸੂਬੇ ‘ਚ ਹੁਣ ਲਾਗੂ ਕਰਨ ਦਾ ਹੁਕਮ ਸਮੂਹ ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਜਾਰੀ ਕੀਤਾ ਗਿਆ ਹੈ।

 

ਜਾਰੀ ਹੁਕਮਾਂ ਵਿਚ ਸਮੂਹ ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਲਿਖਿਆ ਗਿਆ ਹੈ ਕਿ, ਆਪਣੇ ਅਧੀਨ ਤਾਇਨਾਤ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜਾਂ ਨੂੰ ਹਦਾਇਤ ਕਰੋ ਕਿ ਉਹ ਆਮ ਪਬਲਿਕ ਨੂੰ ਅਤੇ ਆਪਣੇ ਕਮਿਸ਼ਨਰੇਟ/ਜ਼ਿਲ੍ਹਾ ਵਿੱਚ ਚਲ ਰਹੀਆਂ ਪੀ ਸੀ.ਆਰ ਮੁੱਖ-ਅਫਸਰ ਥਾਣਾ, ਚੌਕੀਆਂ, ਅਧਿਕਾਰੀਆਂ ਦੀਆਂ ਗੱਡੀਆਂ ਦੇ ਡਰਾਇਵਰਾਂ ਨੂੰ ਮੀਟਿੰਗ ਕਰਕੇ ਦੱਸਿਆ ਜਾਵੇ ਕਿ ਜਦੋਂ ਵੀ ਉਹ ਗੱਡੀ ਚਲਾਉਣਗੇ ਤਾਂ ਸੀਟ ਬੈਲਟ ਲਗਾਕੇ ਹੀ ਗੱਡੀ ਚਲਾਉਣਗੇ। ਜੇਕਰ ਕੋਈ ਗੰਨਮੈਨ ਡਰਾਇਵਰ ਦੇ ਸਾਈਡ ਵਾਲੀ ਸੀਟ ਤੇ ਬੈਠਦਾ ਹੈ ਤਾਂ ਉਹ ਵੀ ਸੀਟ ਬੈਲਟ ਲਗਾਕੇ ਬੈਠੇਗਾ।

यह भी पढ़े: कम मतदान वाले बूथों पर मतदाता जागरूकता कार्यक्रम चलाएं: CDO

RELATED ARTICLES
- Advertisement -spot_imgspot_img
- Download App -spot_img

Most Popular