Sunday, April 21, 2024
Homeपंजाब1 ਨਵੰਬਰ ਨੂੰ ਹੋਣ ਵਾਲੀ ਮਹਾਡਿਬੇਟ ਤੋਂ ਅਕਾਲੀ ਦਲ ਨੇ ਵੱਟਿਆ ਪਾਸਾ,...

1 ਨਵੰਬਰ ਨੂੰ ਹੋਣ ਵਾਲੀ ਮਹਾਡਿਬੇਟ ਤੋਂ ਅਕਾਲੀ ਦਲ ਨੇ ਵੱਟਿਆ ਪਾਸਾ, ਡਿਬੇਟ ਵਿਚ ਆਉਣ ਤੋਂ ਕੀਤਾ ਮਨ੍ਹਾ

ਮੁਹਾਲੀ : 1 ਨਵੰਬਰ ਨੂੰ ਹੋਣ ਵਾਲੀ ਮਹਾਡਿਬੇਟ ਤੋਂ ਅਕਾਲੀ ਦਲ ਨੇ ਪਾਸਾ ਵੱਟ ਲਿਆ। ਅਕਾਲੀ ਦਲ ਨੇ ਡਿਬੇਟ ਵਿਚ ਆਉਣ ਤੋਂ ਸਾਫ ਮਨ੍ਹਾ ਕਰ ਦਿਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਬੁਲਾਰੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਹੈ ਕਿ 1 ਨਵੰਬਰ ਦੀ ਮਹਾ-ਡਿਬੇਟ ਦਾ ਅਕਾਲੀ ਦਲ ਹਿੱਸਾ ਨਹੀਂ ਬਣੇਗਾ। ਉਨ੍ਹਾਂ ਕਿਹਾ ਕਿ  ਅਸੀਂ ਉਸ ਦਿਨ ਸਤਲੁਜ ਯਮੁਨਾ ਲਿੰਕ ਨਹਿਰ ਸਬੰਧੀ ਕੇਂਦਰ ਸਰਕਾਰ ਵੱਲੋਂ ਭੇਜੀ ਜਾਣ ਵਾਲੀ ਟੀਮ ਦਾ ਵਿਰੋਧ ਕਰਾਂਗੇ। ਅਕਾਲੀ ਦਲ ਨੇ ਡਿਬੇਟ ਵਾਲੇ ਦਿਨ ਐਸਵਾਈਐਲ ਦਾ ਸਰਵੇ ਕਰਨ ਪੰਜਾਬ ਆ ਰਹੀ ਕੇਂਦਰ ਦੀ ਟੀਮ ਦਾ ਵਿਰੋਧ ਕਰਨ ਦਾ ਬਹਾਨਾ ਬਣਾਇਆ ਹੈ।

 

 

RELATED ARTICLES

Most Popular