Tuesday, January 14, 2025
HomeपंजाबPunjab News: ਰਵਨੀਤ ਬਿੱਟੂ ਦੇ ਭਾਜਪਾ 'ਚ ਜਾਣ ਮਗਰੋਂ ਕੀ ਬੋਲੇ ਰਾਜਾ...

Punjab News: ਰਵਨੀਤ ਬਿੱਟੂ ਦੇ ਭਾਜਪਾ ‘ਚ ਜਾਣ ਮਗਰੋਂ ਕੀ ਬੋਲੇ ਰਾਜਾ ਵੜਿੰਗ?

ਚੰਡੀਗੜ੍ਹ : ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਭਾਜਪਾ ਵਿਚ ਸ਼ਾਮਲ ਹੋਣ ਮਗਰੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੁੱਸਾ ਜ਼ਾਹਰ ਕੀਤਾ ਹੈ ਤੇ ਕਿਹਾ ਹੈ ਇਹ ਪਾਰਟੀ ਦੇ ਨੁਕਸਾਨ ਨਾਲੋਂ ਜ਼ਿਆਦਾ ਰਵਨੀਤ ਸਿੰਘ ਬਿੱਟੂ ਦਾ ਨੁਕਸਾਨ ਹੈ, ਕਿਉਂਕਿ ਕਾਂਗਰਸ ਪਾਰਟੀ ਨੇ ਰਵਨੀਤ ਬਿੱਟੂ ਨੂੰ ਬਹੁਤ ਕੁੱਝ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਉਹਨਾਂ ਦੇ ਦਾਦਾ ਬੇਅੰਤ ਸਿੰਘ ਨੂੰ ਮੁੱਖ ਮੰਤਰੀ ਬਣਾਇਆ, ਬਿੱਟੂ ਦੇ ਪਰਿਵਾਰ ਨੂੰ ਕਾਂਗਰਸ ਨੇ ਸਭ ਕੁੱਝ ਦਿੱਤਾ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਰਵਨੀਤ ਬਿੱਟੂ ਵਰਗੇ ਦਲ-ਬਦਲੂਆਂ ਨੂੰ ਲੋਕ ਕਦੇ ਵੀ ਮੁਆਫ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਅੱਜ ਬਿੱਟੂ ਕਾਂਗਰਸ ਛੱਡ ਕੇ ਗਏ ਹਨ ਤਾਂ ਉਹਨਾਂ ਦੀ ਜਗ੍ਹਾ ‘ਤੇ ਹੋਰ ਕਈ ਚਿਹਰੇ ਪਾਰਟੀ ਵਿਚ ਆ ਜਾਣਗੇ ਪਰ ਜੋ-ਜੋ ਵੀ ਪਾਰਟੀ ਛੱਡ ਕੇ ਜਾ ਰਿਹਾ ਹੈ, ਉਨ੍ਹਾਂ ਨੂੰ ਜਨਤਾ ਕਦੇ ਵੀ ਮੁਆਫ਼ ਨਹੀਂ ਕਰੇਗੀ।

RELATED ARTICLES
- Advertisement -spot_imgspot_img
- Download App -spot_img

Most Popular