ਚੰਡੀਗੜ੍ਹ- ਹਰਿਆਣਾ ਦੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਦੀ ਮਿਆਦ 10 ਦਿਨਾਂ ਲਈ ਵਧਾ ਦਿੱਤੀ ਗਈ ਹੈ। ਹਰਿਆਣਾ ਸਰਕਾਰ ਨੇ ਰਾਜ ਦੇ ਕੈਦੀਆਂ ਨੂੰ ਰਾਹਤ ਦਿੱਤੀ ਹੈ। ਅਜਿਹੇ ਵਿੱਚ ਹੁਣ ਬਾਬਾ ਰਾਮ ਰਹੀਮ ਦੋ ਮਹੀਨੇ ਜੇਲ੍ਹ ਤੋਂ ਬਾਹਰ ਰਹੇਗਾ। ਹਾਲ ਹੀ ਵਿੱਚ ਉਸ ਨੂੰ ਸਰਕਾਰ ਨੇ 50 ਦਿਨਾਂ ਲਈ ਪੈਰੋਲ ਦਿੱਤੀ ਸੀ। ਅਜਿਹੇ ਵਿੱਚ ਗੁਰਮੀਤ ਸਿੰਘ ਨੂੰ ਹੁਣ ਕੁੱਲ 60 ਦਿਨਾਂ ਦੀ ਪੈਰੋਲ ਮਿਲ ਗਈ ਹੈ। ਫਿਲਹਾਲ ਬਾਬਾ ਰਾਮ ਰਹੀਮ ਯੂਪੀ ਦੇ ਬਾਗਪਤ ਸਥਿਤ ਆਸ਼ਰਮ ‘ਚ ਰਹਿ ਰਿਹਾ ਹੈ।
ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ 19 ਜਨਵਰੀ ਨੂੰ ਹਰਿਆਣਾ ਸਰਕਾਰ ਨੇ ਰਾਮ ਰਹੀਮ ਨੂੰ ਪੈਰੋਲ ਦਿੱਤੀ ਸੀ। ਰਾਮਰਹੀਮ ਨੂੰ ਸਜ਼ਾ ਦੌਰਾਨ ਨੌਵੀਂ ਵਾਰ ਪੈਰੋਲ ਮਿਲੀ ਹੈ। ਇਸ ਤੋਂ ਪਹਿਲਾਂ ਰਾਮ ਰਹੀਮ ਨਵੰਬਰ ਮਹੀਨੇ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ ਦਸੰਬਰ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਪਰਤਿਆ ਸੀ।
ਹਰਿਆਣਾ ਸਰਕਾਰ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਿਨ੍ਹਾਂ ਅਪਰਾਧੀਆਂ ਨੂੰ ਉਮਰ ਕੈਦ, 10 ਸਾਲ ਜਾਂ ਇਸ ਤੋਂ ਵੱਧ ਦੀ ਸਜ਼ਾ ਹੋਈ ਹੈ, ਉਨ੍ਹਾਂ ਨੂੰ 60 ਦਿਨ ਅਤੇ ਜਿਨ੍ਹਾਂ ਅਪਰਾਧੀਆਂ ਨੂੰ ਪੰਜ ਸਾਲ, ਪੰਜ ਸਾਲ ਤੋਂ ਵੱਧ ਅਤੇ 10 ਸਾਲ ਤੋਂ ਘੱਟ ਦੀ ਸਜ਼ਾ ਹੋਈ ਹੈ, ਉਨ੍ਹਾਂ ਨੂੰ 45 ਦਿਨਾਂ ਦੀ ਛੋਟ ਦਿੱਤੀ ਜਾਵੇਗੀ। ਇਸੇ ਤਰ੍ਹਾਂ ਪੰਜ ਸਾਲ ਤੋਂ ਘੱਟ ਸਜ਼ਾ ਵਾਲੇ ਅਪਰਾਧੀਆਂ ਨੂੰ 30 ਦਿਨਾਂ ਦੀ ਛੋਟ ਦਿੱਤੀ ਜਾਵੇਗੀ। ਇਹ ਛੋਟ ਉਨ੍ਹਾਂ ਸਾਰੇ ਅਪਰਾਧੀਆਂ ਨੂੰ ਵੀ ਦਿੱਤੀ ਜਾਵੇਗੀ ਜੋ 26 ਜਨਵਰੀ, 2024 ਨੂੰ ਜੇਲ ਤੋਂ ਪੈਰੋਲ ਅਤੇ ਫਰਲੋ ‘ਤੇ ਹਨ, ਬਸ਼ਰਤੇ ਉਹ ਆਪਣੇ ਨਿਰਧਾਰਿਤ ਸਮੇਂ ‘ਤੇ ਸਬੰਧਤ ਜੇਲ ਵਿਚ ਆਤਮ ਸਮਰਪਣ ਕਰ ਦੇਣ ਤਾਂ ਉਸ ਸਥਿਤੀ ਵਿਚ ਉਨ੍ਹਾਂ ਨੂੰ ਇਹ ਛੋਟ ਬਾਕੀ ਬਚੇ ਸਮੇਂ ਵਿਚ ਦਿੱਤੀ ਜਾਵੇਗੀ।
ਕਿਸ ਨੂੰ ਛੋਟ ਨਹੀਂ ਮਿਲੇਗੀ?
ਉਨ੍ਹਾਂ ਅੱਗੇ ਦੱਸਿਆ ਕਿ ਜੁਰਮਾਨੇ ਦੀ ਅਦਾਇਗੀ ਨਾ ਕਰਨ ‘ਤੇ ਦੋਸ਼ੀ ਠਹਿਰਾਏ ਗਏ ਅਪਰਾਧੀਆਂ ਨੂੰ ਇਹ ਛੋਟ ਨਹੀਂ ਦਿੱਤੀ ਜਾਵੇਗੀ, ਉਨ੍ਹਾਂ ਕਿਹਾ ਕਿ ਜਿਹੜੇ ਅਪਰਾਧੀ ਹਰਿਆਣਾ ਦੀਆਂ ਫੌਜਦਾਰੀ ਅਧਿਕਾਰ ਖੇਤਰ ਦੀਆਂ ਅਦਾਲਤਾਂ ਦੁਆਰਾ ਦੋਸ਼ੀ ਠਹਿਰਾਏ ਗਏ ਹਨ ਪਰ ਉਹ ਹਰਿਆਣਾ ਤੋਂ ਬਾਹਰ ਦੀਆਂ ਜੇਲ੍ਹਾਂ ਵਿੱਚ ਸਜ਼ਾ ਕੱਟ ਰਹੇ ਹਨ, ਉਹ ਵੀ ਉਪਰੋਕਤ ਸਕੇਲ ਅਨੁਸਾਰ ਇਹ ਛੋਟ ਪ੍ਰਾਪਤ ਕਰਨ ਦੇ ਹੱਕਦਾਰ ਹੋਣਗੇ। ਉਨ੍ਹਾਂ ਦੱਸਿਆ ਕਿ ਜ਼ਮਾਨਤ ‘ਤੇ ਚੱਲ ਰਹੇ ਅਪਰਾਧੀਆਂ ਨੂੰ ਇਹ ਛੋਟ ਨਹੀਂ ਦਿੱਤੀ ਜਾਵੇਗੀ।ਬੁਲਾਰੇ ਨੇ ਦੱਸਿਆ ਕਿ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਕਤਲ ਅਤੇ ਅਗਵਾ, ਬਲਾਤਕਾਰ ਅਤੇ ਕਤਲ, ਡਕੈਤੀ ਅਤੇ ਲੁੱਟ, ਤੇਜ਼ਾਬੀ ਹਮਲਾ, ਅੱਤਵਾਦੀ ਅਤੇ ਵਿਘਨਕਾਰੀ ਗਤੀਵਿਧੀਆਂ (ਰੋਕੂ) ਐਕਟ-1987, ਆਫਿਸ ਸੀਕਰੇਟਸ ਐਕਟ-1923, ਵਿਦੇਸ਼ੀ ਐਕਟ-1948, ਪਾਸਪੋਰਟ ਐਕਟ -1967, ਕ੍ਰਿਮੀਨਲ ਲਾਅ ਅਮੈਂਡਮੈਂਟ ਐਕਟ-1961 ਦੀ ਧਾਰਾ 2 ਅਤੇ 3, ਭਾਰਤੀ ਦੰਡਾਵਲੀ 1860 ਦੀ ਧਾਰਾ 121 ਤੋਂ 130, ਫਿਰੌਤੀ ਲਈ ਅਗਵਾ, ਪੋਕਸੋ ਐਕਟ 2012 ਦੇ ਅਧੀਨ ਕੋਈ ਵੀ ਅਪਰਾਧ, ਧਾਰਾ 32ਏ ਅਧੀਨ ਸਜ਼ਾ ਭੁਗਤ ਰਹੇ ਐੱਨ.ਡੀ.ਪੀ.ਐੱਸ. ਅਪਰਾਧੀਆਂ ਨੂੰ ਛੋਟ ਨਹੀਂ ਦਿੱਤੀ ਜਾਵੇਗੀ।
यह भी पढ़े: ਟਰੱਕ ਨਾਲ ਟਕਰਾਉਣ ਕਾਰਨ ਕਾਰ ਨੂੰ ਲੱਗੀ ਅੱਗ, ਔਰਤ ਸਮੇਤ ਚਾਰ ਜਿਉਂਦਾ ਸੜੇ