ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਦੇ ਪਿੰਡ ਜਲੂਪੁਰ ਖੇੜਾ ਵਿਚ ਉਸ ਸਮੇਂ ਸੋਗ ਦੀ ਲਹਿਰ ਦੋੜ ਗਈ। ਜਦੋ ਪਿੰਡ ਜਲੂਪੁਰ ਖੇੜਾ ਤੋਂ ਸੂਬੇਦਾਰ ਸੁਖਦੇਵ ਸਿੰਘ ਸੰਧੂ ਡਿਊਟੀ ਦੌਰਾਨ ਸ਼ਹੀਦ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇਦਾਰ ਸੁਖਦੇਵ ਸਿੰਘ ਸੰਧੂ ਪੁੱਤਰ ਗੁਰਦੀਪ ਸਿੰਘ ਸੰਧੂ ਪਿੰਡ ਜਲੂਪੁਰ ਖੇੜਾ ਜ਼ਿਲ੍ਹਾ ਅੰਮ੍ਰਿਤਸਰ ਨੋਰਥ ਸਿਕਮ ਚਾਈਨਾ ਬਾਡਰ ਤੇ 17000 ਹਜ਼ਾਰ ਫੁੱਟ ਦੀ ਉੱਚਾਈ ਤੇ ਸਰਦ ਹਵਾਵਾਂ, ਬਰਫੀਲੀਆਂ ਚਟਾਨਾਂ ਤੇ ਮਾਈਨਸ 16-20 ਡਿਗਰੀ ਤਾਪਮਾਨ ਤੇ ਆਕਸੀਜਨ ਦੀ ਕਮੀ ਕਾਰਨ ਡਿਊਟੀ ਦੌਰਾਨ ਸ਼ਹੀਦ ਹੋ ਗਏ। ਜੋ ਆਪਣੇ ਪਿੱਛੇ ਦੋ ਬੱਚੇ ਰਾਜਵਿੰਦਰ ਸਿੰਘ ਪੁੱਤਰ ਉਮਰ 16 ਸਾਲ ਅਤੇ ਧੀ ਕੋਮਲਪ੍ਰੀਤ ਕੌਰ ਉਮਰ 18 ਸਾਲ, ਧਰਮਪਤਨੀ ਪਲਵਿੰਦਰ ਕੌਰ, ਮਾਤਾ ਸੁਖਵੰਤ ਕੌਰ, ਦੋ ਭੈਣਾਂ ਅਤੇ ਇੱਕ ਭਰਾ ਦਲਜੀਤ ਸਿੰਘ ਨੂੰ ਛੱਡ ਕੇ ਸ਼ਹੀਦੀ ਜਾਮਾ ਪੀ ਗਏ। ਸ਼ਹੀਦ ਸੁਖਦੇਵ ਸਿੰਘ ਦੀ ਅੰਤਿਮ ਯਾਤਰਾ ਅੱਜ 10 ਫਰਵਰੀ ਨੂੰ ਬਿਆਸ ਛਾਉਣੀ,ਜੀ.ਟੀ ਰੋਡ ਰਈਆ, ਪਿੰਡ ਭਿੰਡਰ ਤੋਂ ਹੁੰਦੇ ਹੋਏ ਪਿੰਡ ਜਲੂਪੁਰ ਖੇੜਾਂ ਬਾਅਦ ਦੁਪਹਿਰ ਘਰ ਪੁੰਹਚੇਗੀ।
यह भी पढ़े: हमारी सरकार ने उत्तर प्रदेश के बजट को 7 वर्षों के अंदर दोगुना तक बढ़ा दियाः मुख्यमंत्री